Monday, May 18, 2026

ਗੁਰਜੀਤ ਔਜਲਾ ਦੇ ਹੱਕ ‘ਚ ਹਲਕਾ ਅਟਾਰੀ ਵਿਖੇ ਵਿਸ਼ਾਲ ਇਕੱਠ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਚੋਂ ਪੈਂਦੇ ਵਿਧਾਨ ਸਭਾ ਹਲਕਾ ਹਲਕਾ ਅਟਾਰੀ ਦੇ ਘਰਿੰਡਾ ਵਿਖੇ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਭਾਰੀ ਇਕੱਠ ਹੋਇਆ।ਸ਼ਰਨਜੀਤ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਹਰਦੇਵ ਸਿੰਘ ਬਿੱਟੂ ਸ਼਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਔਜਲਾ ਨੇ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ, ਜੋ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਅਰਥਚਾਰੇ ਨੂੰ ਮਜ਼ਬੂਤ ਕਰ ਸਕਦੀ ਹੈ।ਉਨਾਂ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਲੋਕ ਨਰਾਜ਼ ਹੋ ਗਏ ਹਨ।
ਇਸ ਮੌਕੇ ਸੁਖਰਾਜ ਸਿੰਘ ਰੰਧਾਵਾ ਸਰਪੰਚ ਯੂਨੀਅਨ ਮਾਝਾ ਦੇ ਪ੍ਰਧਾਨ, ਔਜਲਾ ਦੇ ਮਾਤਾ ਸ੍ਰੀਮਤੀ ਜਗੀਰ ਕੌਰ, ਗੁਲਜਾਰ ਸਿੰਘ ਖਾਸਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਅਜੇਪਾਲ ਸਿੰਘ ਰੰਧਾਵਾ, ਲਵਪ੍ਰੀਤ ਸਿੰਘ ਰੰਧਾਵਾ ਦੁੱਧ ਪ੍ਰਧਾਨ, ਅਟਾਰੀ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਟੋਨੀ, ਸਰਪੰਚ ਸੁਖਦੇਵ ਸਿੰਘ ਅਮਨਬੀਰ ਸਿੰਘ ਚੇਅਰਮੈਨ ਰਣਗੜ, ਪ੍ਰਿੰਸੀਪਲ ਹਰਜਿੰਦਰ ਪਾਲ ਸਿੰਘ ਅਟਾਰੀ, ਅਸ਼ੋਕ ਕੁਮਾਰ, ਸਰਪੰਚ ਬਲਵਿੰਦਰ ਸਿੰਘ ਕਾਉਂਕੇ, ਧਰਮ ਸਿੰਘ ਨੇਸ਼ਟਾ ਸ਼ਮਸ਼ੇਰ ਸਿੰਘ ਰਤਨ, ਮਨਬੀਰ ਸਿੰਘ ਸਰਪੰਚ ਖੁਰਮਣੀਆਂ, ਸਰਤਾਜ ਸਿੰਘ ਰਣੀਕੇ, ਰਾਜਬੀਰ ਹੁਸ਼ਿਆਰ ਨਗਰ, ਰਣਜੀਤ ਸਿੰਘ ਰਾਜਾਤਾਲ ਅਤੇ ਸਰਪੰਚ ਸੁਖਚੈਨ ਸਿੰਘ ਧਨੋਏ ਆਦਿ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …