Tuesday, March 11, 2025

ਮਾਂ ਦੇ ਆਸ਼ੀਰਵਾਦ ਨਾਲ ਹੁੰਦੀ ਹੈ ਔਜਲਾ ਭਰਾਵਾਂ ਦੇ ਦਿਨ ਦੀ ਸ਼ੁਰੂਆਤ

ਅੰੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਦੇ ਦਿਨ ਦੀ ਸ਼ੁਰੂਆਤ ਮਾਤਾ ਦੇ ਆਸ਼ੀਰਵਾਦ ਨਾਲ ਹੋਈ।ਅੱਜ ਮਾਂ ਦਿਵਸ `ਤੇ ਜਦੋਂ ਉਨ੍ਹਾਂ ਨੇ ਆਸ਼ੀਰਵਾਦ ਲਿਆ ਤਾਂ ਉਨ੍ਹਾਂ ਖਾਸ ਪਲਾਂ ਨੂੰ ਕੈਮਰੇ ‘ਚ ਕੈਦ ਕੀਤਾ।ਗੁਰਜੀਤ ਸਿੰਘ ਔਜਲਾ ਅਤੇ ਸੁੱਖ ਔਜਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਬਹੁਤ ਧਾਰਮਿਕ ਹਨ ਅਤੇ ਹਮੇਸ਼ਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ।ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਅਤੇ ਆਪਣੀ ਮਾਤਾ ਦਾ ਆਸ਼਼ੀਰਵਾਦ ਲਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਸਭ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੋਇਆ ਹੈ ਅਤੇ ਉਨ੍ਹਾਂ ਨੇ ਹੀ ਉਨ੍ਹਾਂ ਨੂੰ ਮੌਕਾ ਦਿੱਤਾ ਹੈ ਕਿ ਗੁਰੂ ਨਗਰੀ ਦੀ ਸੇਵਾ ਕਰਦਾ ਰਹੇ।
ਗੁਰਜੀਤ ਸਿੰਘ ਔਜਲਾ ਦਾ ਆਪਣੀ ਸੱਸ ਨਾਲ ਵੀ ਬਹੁਤ ਪਿਆਰ ਭਰਿਆ ਰਿਸ਼ਤਾ ਹੈ।ਜੇਕਰ ਉਨਾਂ ਦੀ ਮਾਂ ਘਰ ਵਿੱਚ ਹਨ ਤਾਂ ਸੱਸ ਫੀਲਡ ਵਿੱਚ ਸਰਗਰਮ ਹੈ।ਉਹ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹਨ।ਗੁਰਜੀਤ ਸਿੰਘ ਔਜਲਾ ਨੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਾਂ ਦਾ ਪਰਛਾਵਾਂ ਹਮੇਸ਼ਾਂ ਸਾਰਿਆਂ ਦੇ ਸਿਰ `ਤੇ ਬਣਿਆ ਰਹੇ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ …