Monday, September 7, 2026

ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ‘ਕ੍ਰਿਪਾ ਕਰੋ ਦੀਨ ਕੇ ਦਾਤੇ’ ਭਗਤੀ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ

PPN0201201514
ਅੰਮ੍ਰਿਤਸਰ, 2 ਜਨਵਰੀ (ਰੋਮਿਤ ਸ਼ਰਮਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ‘ਕ੍ਰਿਪਾ ਕਰੋ ਦੀਨ ਕੇ ਦਾਤੇ।’ ਭਗਤੀ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਿਚ ਬਹੁਤ ਵੱਧ-ਚੜ ਕੇ ਹਿੱਸਾ ਲਿਆ।
ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ , ਡਾ. ਮੁਰਲੀ ਮਨੋਹਰ ਅਤੇ ਨਰਿਦਰ ਸਿਘ ਹਾਜ਼ਰ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਭਾਗ ਦੇ ਅਧਿਆਪਕ ਸ੍ਰੀ ਪ੍ਰਭਾਕਰ ਕਸ਼ਯਪ ਨੇ ਵੀ ਆਪਣੇ ਭਜਨਾਂ ਨਾਲ ਸਰੋਤਿਆਂ ਨੂੰ ਕੀਲਿਆ। ਇਸ ਮੌਕੇ ਵਿਦਿਆਰਥੀਆਂ ਨੇ ਭਗਤੀ ਸੰਗੀਤ ‘ਤੇ ਆਧਾਰਿਤ ਸਬਦ ਤੇ ਭਜਨ ਗਾ ਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ। ਖੋਜ ਦੇ ਵਿਦਿਆਰਥੀ ਅੰਸ਼ੂਮਤੀ, ਸ਼ਿਖਾ ਮਹਿਰਾ, ਸ਼ਰਨਜੀਤ ਕੌਰ, ਹਰਮੀਕ ਸਿੰਘ, ਅਮਨਦੀਪ ਸਿੰਘ, ਜਗਰੂਪ ਸਿੰਘ ਨੇ ਵੀ ਭਗਤੀ ਸੰਗੀਤ ਪੇਸ਼ ਕੀਤਾ ਅਤੇ ਪ੍ਰਿੰਯਕਾ ਅਰੋੜਾ, ਮਨਿੰਦਰ ਸਿੰਘ ਅਤੇ ਫਤਿਹ ਸਿੰਘ ਨੇ ਤਬਲੇ ‘ਤੇ ਸਾਥ ਦਿੱਤਾ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply