ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਦੱਸਿਆ ਕਿ ਸੀ.ਬੀ.ਐਸ.ਈ ਬੋਰਡ 10ਵੀਂ
ਜਮਾਤ ਦੀ ਬੋਰਡ ਪ੍ਰੀਖਿਆ ‘ਚ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਦਸਵੀਂ ਜਮਾਤ ਦੀ ਵਿਦਿਆਰਥਣ ਨਿਤਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 98 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਤੇ ਵੰਸ਼ਿਕਾ ਸਿੰਗਲਾ ਨੇ 97.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਅਤੇ ਭਵਿਆ ਸਿੰਗਲਾ ਨੇ 92.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਜਸਲੀਨ ਕੌਰ ਨੇ 89.2 ਪ੍ਰਤੀਸ਼ਤ, ਗੌਰਿਸ਼ ਮਦਾਨ 88.4 ਪ੍ਰਤੀਸ਼ਤ, ਪੰਕਜ ਗੋਇਲ 88.4 ਪ੍ਰਤੀਸ਼ਤ, ਪ੍ਰਤਿਭਾ ਸ਼ਰਮਾ 86 ਪ੍ਰਤੀਸ਼ਤ, ਅੰਸ਼ਿਕਾ 85.8 ਪ੍ਰਤੀਸ਼ਤ, ਹਰਸਿਮਰਤ ਕੌਰ 85.8 ਪ੍ਰਤੀਸ਼ਤ, ਗੁਣਰਾਜ ਕੌਰ 85.8 ਪ੍ਰਤੀਸ਼ਤ ਅਤੇ ਸਿਦਕ ਢੋਟ ਨੇ 85.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਅੰਗਰੇਜ਼ੀ ਵਿਚੋਂ 6, ਪੰਜਾਬੀ ਵਿੱਚੋਂ 27, ਗਣਿਤ ਵਿਚੋਂ 2, ਵਿਗਿਆਨ ਵਿੱਚੋਂ 2, ਸਮਾਜਿਕ ਸਿੱਖਿਆ ਵਿੱਚੋਂ 5, ਇਨਫੋਰਮੇਸ਼ਨ ਟੈਕਨੋਲੋਜੀ ਵਿੱਚੋਂ 5, ਹਿੰਦੀ ਵਿਚੋਂ 10 ਵਿਦਿਆਰਥੀਆਂ ਨੇ 90 ਨੰਬਰਾਂ ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਉਪਰਾਲੇ ਦੀ ਵਧਾਈ ਦਿੱਤੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media