ਭੀਖੀ, 19 ਮਈ (ਕਮਲ ਜ਼ਿੰਦਲ) – ਦ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।9 ਬੱਚਿਆਂ ਨੇ 90 ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਹਨ, ਜਿੰਨਾਂ ਵਿੱਚ ਅਮਨਦੀਪ ਕੌਰ (94.6), ਅਨਮੋਲ (94.4), ਨਿਤਿਨ (94.2%), ਸਮਰੀਨ ਕੌਰ (93.6%), ਕਰਨਵੀਰ ਸਿੰਘ (92.6%), ਸਾਕੇਤ (91%), ਖੁਸ਼ਮੀਤ ਕੌਰ (90.8%), ਹਰਮਨਪ੍ਰੀਤ ਕੌਰ (90.6%), ਹਰਸਿਮਰਨ ਸਿੰਘ (90.4%) ਸ਼ਾਮਲ ਹਨ।80 ਤੋਂ 90 ਤੱਕ ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀ ਹਨ।ਪੰਜਾਬੀ ਵਿਸ਼ੇ ਵਿਚੋਂ 100/100 ਅੰਕ, ਵਿਗਿਆਨ ਵਿਸ਼ੇ ਵਿਚੋਂ 99 ਅੰਕ, ਸਮਾਜਿਕ ਸਿੱਖਿਆ ਵਿਸ਼ੇ ਵਿਚੋਂ 97 ਅੰਕ, ਹਿਸਾਬ ਵਿਸ਼ੇ ਵਿਚੋਂ 94 ਅੰਕ, ਅੰਗਰੇਜ਼ੀ ਵਿਸ਼ੇ ਵਿਚੋਂ 94 ਅੰਕ, ਹਿੰਦੀ ਵਿਸ਼ੇ ਵਿਚੋਂ 93 ਅੰਕ, ਕੰਪਿਊਟਰ ਵਿਸ਼ੇ ਵਿਚੋਂ 98 ਅੰਕਾਂ ਤੱਕ ਦਾ ਉਚ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਸਕੂਲ ਦੇ ਚੇਅਰਮੈਨ ਸੁਰੇਸ਼ ਸਿੰਗਲਾ ਅਤੇ ਡਾਇਰੈਕਟਰ ਰਾਜੇਸ਼ ਕਾਂਸਲ ਨੇ ਦੱਸਿਆ ਕਿ ਸਕੂਲ ਦਾ ਸਮੂਹ ਸਟਾਫ਼ ਬਹੁਤ ਮਿਹਨਤੀ ਹੈ।ਤੱਜ਼ਰਬੇਕਾਰ ਅਧਿਆਪਕਾ ਵਲੋਂ ਬੱਚਿਆਂ ਦੀ ਪੜ੍ਹਾਈ ਸਬੰਧੀ ਹਰ ਮੁਸ਼ਕਿਲ ਨੂੰ ਦੂਰ ਕੀਤਾ ਜਾਂਦਾ ਹੈ।ਪ੍ਰਿੰਸੀਪਲ ਦਿਲਪ੍ਰੀਤ ਖੁਰਾਣਾ ਨੇ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …