ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਜਿਲਾ ਚੋਣ ਅਧਿਕਾਰੀ ਘਨਸਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ
ਕੀਤੀ ਮੀਟਿੰਗ ਵਿੱਚ ਹਦਾਇਤ ਕੀਤੀ ਕਿ ਚੋਣਾਂ ਦੇ ਚੱਲਦੇ ਹਵਾਈ ਅੱਡੇ ‘ਤੇ ਆਉਣ ਵਾਲੇ ਸਾਰੇ ਚਾਰਟਿਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਸੂਚਨਾ ਚੋਣ ਦਫਤਰ ਨੂੰ ਦਿੱਤੀ ਜਾਵੇ, ਤਾਂ ਜੋ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰਹੇ ਅਤੇ ਜਹਾਜ਼ਾਂ ਦੀ ਤਲਾਸ਼ੀ ਵੀ ਲਈ ਜਾਵੇ।ਉਨਾਂ ਦੱਸਿਆ ਕਿ ਚੋਣ ਜ਼ਾਬਤੇ ਤੱਕ ਹਵਾਈ ਅੱਡੇ ਉਤੇ ਆਉਣ ਵਾਲੇ ਹਰੇਕ ਮੁਸਾਫਿਰ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਨੂੰ ਲਾਲਚ ਦੇਣ ਲਈ ਕਿਸੇ ਤਰਾਂ ਵੀ ਵੱਡੀ ਮਾਤਰਾ ਵਿੱਚ ਨਗਦੀ ਆਦਿ ਜਿਲ੍ਹੇ ਵਿੱਚ ਨਾ ਲਿਆਂਦੀ ਜਾ ਸਕੇ।ਉਨਾਂ ਹਵਾਈ ਅੱਡੇ ‘ਤੇ ਆਉਣ ਵਾਲੀਆਂ ਸਾਰੀਆਂ ਚਾਰਟਿਡ ਉਡਾਨਾਂ ਦਾ ਰਿਕਾਰਡ ਸਾਂਭ ਕੇ ਰੱਖਣ ਦੀ ਹਦਾਇਤ ਵੀ ਕੀਤੀ।
ਜਿਲ੍ਹਾ ਚੋਣ ਅਧਿਕਾਰੀ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਉਹ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਲਈ ਆਉਣ ਵਾਲੇ ਅਜਿਹੇ ਨੇਤਾ ਜਾਂ ਸਟਾਰ ਪ੍ਰਚਾਰਕ ਦੀ ਸੂਚਨਾ ਜਿਲ੍ਹਾ ਚੋਣ ਦਫਤਰ ਨੂੰ ਦੇਣਾ ਯਕੀਨੀ ਬਨਾਉਣ ਤਾਂ ਜੋ ਚੋਣ ਖਰਚੇ ‘ਤੇ ਨਿਗ੍ਹਾ ਰੱਖਣ ਵਾਲੀਆਂ ਟੀਮਾਂ ਨੂੰ ਇਸ ਸਾਰੀ ਮੂਵਮੈਂਟ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਮੈਡਮ ਸੋਨਮ ਆਈ.ਏ.ਐਸ ਏਅਰਪੋਰਟ ਡਾਇਰੈਕਟਰ ਵੀ.ਕੇ ਸੇਠ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੋਰ, ਐਸ.ਡੀ.ਐਮ ਲੋਪੋਕੇ ਮੈਡਮ ਅਮਨਦੀਪ ਕੌਰ, ਏ.ਡੀ.ਸੀ.ਪੀ ਪੀ.ਐਸ ਵਿਰਕ, ਏ.ਟੀ.ਸੀ ਇੰਚਾਰਜ਼ ਏ.ਕੇ ਸ਼ਰਮਾ, ਡਿਪਟੀ ਕਮਾਂਡੈਟ ਸੀ.ਆਈ.ਐਸ ਐਫ.ਬੀ ਵਿਦਿਆ ਸਾਗਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media