Sunday, June 23, 2024

ਅੰਮ੍ਰਿਤਸਰ ਅੰਡਰ-19 ਨੇ 15 ਦੌੜਾਂ ਨਾਲ ਜਿੱਤਿਆ ਮੈਚ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) – ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ-19 ਟੂਰਨਾਮੈਂਟ ਦਾ ਲੀਗ ਮੈਚ ਅੰਮ੍ਰਿਤਸਰ ਦੀ ਅੰਡਰ-19 ਟੀਮ ਨੇ ਫਿਰੋਜ਼ਪੁਰ ਨੂੰ 15 ਦੌੜਾਂ ਨਾਲ ਹਰਾ ਕੇ ਜਿੱਤ ਲਿਆ।ਅੰਮ੍ਰਿਤਸਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੰਮ੍ਰਿਤਸਰ 227 ਦਾ ਸਕੋਰ ਆਲ ਆਊਟ ਹੋ ਗਿਆ।ਵਰਿੰਦਰ ਸਿੰਘ ਲੋਹਟ ਨੇ 85 ਦੌੜਾਂ ਅਤੇ ਰਿਸ਼ਭ ਗੁਪਤਾ ਨੇ 64 ਦੌੜਾਂ ਬਣਾਈਆਂ।ਵਰੁਣ ਕੌਸ਼ਲ ਨੇ 45 ਦੌੜਾਂ ਦੇ ਕੇ 5 ਵਿਕਟਾਂ ਲਈਆਂ।ਜਵਾਬ ਵਿੱੱਚ ਫਿਰੋਜ਼ਪੁਰ ਦੀ ਟੀਮ 200 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਪਰਵਿੰਦਰ ਸਿੰਘ ਨੇ 48 ਦੌੜਾਂ ਬਣਾਈਆਂ।ਅਰਸ਼ਦੀਪ ਸਿੰਘ ਨੇ 41 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।ਦੂਜੀ ਪਾਰੀ `ਚ ਅੰਮ੍ਰਿਤਸਰ 190 ਦੌੜਾਂ `ਤੇ ਆਲ ਆਊਟ ਹੋ ਗਿਆ।ਅਰਮਨਜੀਤ ਸਿੰਘ ਨੇ 68 ਦੌੜਾਂ ਬਣਾਈਆਂ।ਰਾਘਵ ਧਵਨ ਨੇ 68 ਦੌੜਾਂ ਦੇ ਕੇ 5 ਵਿਕਟਾਂ ਲਈਆਂ।ਅੰਮ੍ਰਿਤਸਰ ਨੇ ਕੁੱਲ 217 ਦੌੜਾਂ ਦੀ ਲੀਡ ਲੈ ਲਈ ਅਤੇ ਫਿਰੋਜ਼ਪੁਰ ਨੂੰ ਮੈਚ ਜਿੱਤਣ ਲਈ 218 ਦੌੜਾਂ ਦੀ ਲੋੜ ਸੀ।ਦੂਜੀ ਪਾਰੀ ਵਿੱਚ ਫਿਰੋਜ਼ਪੁਰ ਦੀ ਟੀਮ 202 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਵਿਵੇਕ ਵਰਧਨ ਨੇ 63 ਦੌੜਾਂ ਬਣਾਈਆਂ।ਵਰੁਣ ਦੀਪ ਨੇ 63 ਦੌੜਾਂ ਦੇ ਕੇ 7 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਇਹ ਮੈਚ 15 ਦੌੜਾਂ ਨਾਲ ਜਿੱਤ ਲਿਆ।
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਏ.ਜੀ.ਏ ਘਨਸ਼ਾਮ ਥੋਰੀ ਦੀ ਸਰਪ੍ਰਸਤੀ ਹੇਠਅਰ ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ ਅਤੇ ਇੰਦਰਜੀਤ ਸਿੰਘ ਬਾਜਵਾ ਹਨੀ ਸਕੱਤਰ ਏ.ਜੀ.ਏ ਨੇ ਟੀਮ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ।

Check Also

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …