Monday, June 2, 2025
Breaking News

ਅੰਮ੍ਰਿਤਸਰ ਨੂੰ ਦਰਪੇਸ਼ ਚੁਨੌਤੀਆਂ ਦਾ ਹੱਲ ਕਰਾਵਾਂਗਾ – ਸੰਧੂ ਸਮੁੰਦਰੀ

ਅੱਜ ਅੰਮ੍ਰਿਤਸਰ ਲਈ ਆਪਣਾ ਵਿਜ਼ਨ ਅਤੇ ਸਥਾਨਕ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) – ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮ੍ਰਿਤਸਰ ਲਈ ਆਪਣਾ ਵਿਜ਼ਨ ਅਤੇ ਸਥਾਨਕ ਚੋਣ ਮੈਨੀਫੈਸਟੋ ਅੱਜ ਜਾਰੀ ਕਰਦਿਆਂ ਇਕ ਮੁਕੰਮਲ ਮਾਡਲ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿੱਛਲੇ ਦੋ ਮਹੀਨਿਆਂ ਦੇ ਚੋਣ ਪ੍ਰਚਾਰ ਦੌਰਾਨ ਉਹ ਅੰਮ੍ਰਿਤਸਰ ਦੇ ਵੱਖ-ਵੱਖ ਮੁੱਦਿਆਂ `ਤੇ ਫੀਡਬੈਕ ਇਕੱਠਾ ਕੀਤਾ ਹੈ।ਜਿਸ ਨੂੰ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੇ।ਉਹ ਆਪਣੀ ਜਿੰਮੇਵਾਰੀ ਸਮਝਦਾ ਹਨ ਕਿ ਉਹ ਅੰਮ੍ਰਿਤਸਰ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਅੰਮ੍ਰਿਤਸਰ ਵਿਚਕਾਰ ਸਿੱਧਾ ਸੰਪਰਕ ਬਣਾਉਣ ਦੀ ਪਹਿਲ ਕਰਨਗੇ।
ਸੰਧੂ ਸਮੁੰਦਰੀ ਨੇ ਕਿਹਾ ਕਿ ਆਬੂ ਧਾਬੀ ਸਥਿਤ ਖੇਤੀ ਉਤਪਾਦਾਂ ਦੇ ਮੰਡੀਕਰਨ ਲਈ ਜਾਣੇ ਜਾਂਦੇ ਇੰਟਰਨੈਸ਼ਲ ਗਰੁੱਪ ਅੰਮ੍ਰਿਤਸਰ ਵਿੱਚ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸ਼ੁਰੂ ਕਰ ਰਿਹਾ ਹੈ।ਜੋ ਆਪਣੇ ਹਾਈਪਰ ਮਾਰਕੀਟਾਂ ਵਿੱਚ ਸਾਡੇ ਉਤਪਾਦਾਂ ਅਤੇ ਬ੍ਰਾਂਡਾਂ ਨੂੰ ਪਲੇਟਫ਼ਾਰਮ ਪ੍ਰਦਾਨ ਕਰੇਗਾ।ਸੂਧੂ ਸਮੁੰਦਰੀ ਨੇ ਦੱਸਿਆ ਕਿ ਗਰੁੱਪ ਦੇ ਡਾਇਰੈਕਟਰ ਸਲੀਮ ਐਮ.ਏ ਵਲੋਂ ਇੱਕ ਟੀਮ ਜਲਦੀ ਹੀ ਅੰਮ੍ਰਿਤਸਰ ਦਾ ਦੌਰਾ ਕਰੇਗੀ।ਇਸ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ, ਬਜ਼ਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।ਡਾ. ਪੁਸ਼ਪਿੰਦਰ ਸਿੰਘ ਪੂਨੀਆ ਅਤੇ ਪ੍ਰੋ. ਸਰਚਾਂਦ ਸਿੰਘ ਵੀ ਮੌਜ਼ੂਦ ਸਨ।
ਅੱਜ ਜਾਰੀ ਮੈਨੀਫੈਸਟੋ ਵਿੱਚ ਸੰਧੂ ਸਮੁੰਦਰੀ ਨੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ’ਤੇ ਜ਼ੋਰ ਦੇਣ ਤੋਂ ਇਲਾਵਾ ਵਿਰਾਸਤ ਨੂੰ ਸੁਰਜੀਤ ਕਰਦਿਆਂ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਸੰਕਲਪ ਲਿਆ ਹੈ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …