Wednesday, June 26, 2024

ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਮੁਖੀ ਕੁਲਵੰਤ ਧਾਲੀਵਾਲ ਦਾ ਖ਼ਾਲਸਾ ਕਾਲਜ ਪਹੁੰਚਣ ‘ਤੇ ਸਨਮਾਨ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਦੇ ਮੁਖੀ ਐਨ.ਆਰ.ਆਈ ਕੁਲਵੰਤ ਸਿੰਘ ਧਾਲੀਵਾਲ ਅੱਜ ਖ਼ਾਲਸਾ ਕਾਲਜ ਆਏ।ਉਹਨਾਂ ਨੇ ਆਪਣੀ ‘ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ’ (ਰਜਿ.) ਰਾਹੀਂ ਪੰਜਾਬ ਵਿਚੋਂ ਕੈਂਸਰ ਰੋਗ ਦਾ ਮੁਕੰਮਲ ਖਾਤਮਾ ਕਰਨ ਦਾ ਸੰਕਲਪ ਲਿਆ ਹੋਇਆ ਹੈ।ਉਹਨਾਂ ਨੂੰ ‘ਜੀ ਆਇਆਂ‘ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਧਾਲੀਵਾਲ ਪੰਜਾਬ ਵਿੱਚ ਕੈਂਸਰ ਵਿਰੁੱਧ ਵੱਡੀ ਪੱਧਰ ‘ਚ ਲੜਾਈ ਲੜ੍ਹ ਰਹੇ ਹਨ।ਜਿਸ ਦੀ ਤਾਰੀਫ ਕਰਨੀ ਅਤੇ ਸਾਥ ਦੇਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ।ਉਹਨਾਂ ਨੇ ਧਾਲੀਵਾਲ ਨੂੰ ਕਾਲਜ ਦੀ ਕੌਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ।ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਂਸਰ ਦੇ ਵੱਖ-ਵੱਖ ਰੋਗਾਂ ਦੀ ਮੁਫਤ ਵਿੱਚ ਜਾਂਚ ਕਰਨ ਸੰਬੰਧੀ ਪੰਜਾਬ ਵਿਚ ਥਾਂ-ਥਾਂ ਕੈਂਪ ਲਗਾਉਂਦੀ ਹੈ।ਜਿਸ ਵਿੱਚ ਸਾਰੇ ਲੋੜੀਂਦੇ ਸਾਜ਼ੋ ਸਮਾਨ ਨਾਲ ਪਹੁੰਚ ਕੇ ਵੱਖ-ਵੱਖ ਕਿਸਮ ਦੇ ਕੈਂਸਰ ਦਾ ਚੈਕਅੱਪ ਕੀਤਾ ਜਾਂਦਾ ਹੈ। ਇਹਨਾਂ ਕੈਂਪਾਂ ਵਿਚ ਲੋਕਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਯੂ.ਐਨ.ਓ ਦੀਆਂ ਰਿਪੋਰਟਾਂ ਕਹਿ ਰਹੀਆਂ ਹਨ ਕਿ ਪੰਜਾਬ ਕੈਂਸਰ ਦੀ ਰਾਜਧਾਨੀ ਬਣ ਰਿਹਾ ਹੈ।ਜੇਕਰ ਸਮੇਂ ਰਹਿੰਦੇ ਕੁੱਝ ਨਾ ਕੀਤਾ ਬਹੁਤ ਭਾਰੀ ਕੀਮਤ ਅਦਾ ਕਰਨੀ ਪਵੇਗੀ।ਜੇਕਰ ਕੈਂਸਰ ਦਾ ਬਿਮਾਰੀ ਨੂੰ ਪਹਿਲੀ ਸਟੇਜ਼ ਤੇ ਹੀ ਜਾਂਚ ਕਰਕੇ ਫੜ੍ਹ ਲਿਆ ਜਾਵੇ ਤਾਂ ਇਸ ਦਾ ਆਸਾਨੀ ਨਾਲ ਇਲਾਜ਼ ਹੋ ਜਾਂਦਾ ਹੈ।ਉਹਨਾਂ ਦੱਸਿਆ ਕਿ ਅਸੀਂ ਪੰਜਾਬ ਦੇ ਕਰੀਬ 12700 ਦੇ ਕਰੀਬ ਸਾਰੇ ਹੀ ਪਿੰਡਾਂ ਵਿੱਚ ਚੈਕਅੱਪ ਕਰ ਰਹੇ ਹਾਂ।ਉਹਨਾਂ ਕਿਹਾ ਕਿ ਅਸਾਂ ਆਪਣਾ ਪਾਣੀ, ਆਪਣੀ ਹਵਾ ਪ੍ਰਦੂਸ਼ਿਤ ਕਰ ਲਈ ਹੈ।ਪੰਜਾਬ ਦੇ ਵਿੱਚ ਹਰ ਤੀਜੇ ਵਿਅਕਤੀ ਨੂੰ ਸ਼ੂਗਰ ਹੈ, ਇਸ ਤੋਂ ਇਲਾਵਾ ਭਾਰਤ ਪੱਧਰ ਤੇ ਸਭ ਤੋਂ ਵੱਧ ਕੇਸ ਪੰਜਾਬ ਵਿਚੋਂ ਆ ਰਹੇ ਹਨ।ਹੁਣ ਸਾਨੂੰ ਪੰਜਾਬੀਆਂ ਨੂੰ ਦਾਲ ਰੋਟੀ ਦੇ ਲੰਗਰਾਂ ਦੇ ਨਾਲ ਨਾਲ ਦਵਾਈਆਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਹਨ।
ਧਾਲੀਵਾਲ ਨੇ ਕਿਹਾ ਕਿ ਜੇਕਰ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਹਾਂ ਤਾਂ ਸਾਨੂੰ ਆਪਣਾ ਵਾਤਾਵਰਣ ਸਾਫ ਕਰਨਾ ਆਪਣੀ ਜ਼ਿੰਦਗੀ ਦਾ ਮਕਸਦ ਬਣਾਉਣਾ ਪਵੇਗਾ।ਉਹਨਾਂ ਕਿਹਾ ਕਿ ਨਵੰਬਰ ਮਹੀਨੇ ਖ਼ਾਲਸਾ ਕਾਲਜ ਵਿੱਚ ਇੱਕ ਵੱਡਾ ਸੈਮੀਨਾਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ।ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਵੱਖ ਵੱਖ ਕਿਸਮ ਦੇ ਕੈਂਸਰ ਰੋਗਾਂ ਦੀ ਜਾਂਚ ਕੀਤੀ ਜਾਵੇਗੀ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …