ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ
ਅਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਜਿਤਾ ਕੇ ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਆਵਾਜ਼ ਬਣਾ ਕੇ ਭੇਜਿਆ ਜਾਵੇਗਾ।ਇਹ ਗੱਲ ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿਜ ਨੇ ਮਜੀਠਾ ਰੋਡ ਵਿਖੇ ਮੌਜ਼ੂਦ ਗਰੀਨ ਫੀਲਡ ਵਿੱਚ “ਮਹਿਲਾ ਮਿਲਣ” ਪ੍ਰੋਗਰਾਮ ਦੇ ਆਯੋਜਨ ‘ਤੇ ਕਹੀ। ਪ੍ਰੋਗਰਾਮ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਓ.ਐਨ.ਜੀ.ਸੀ ਦੀ ਡਾਇਰੈਕਟਰ ਰੀਨਾ ਜੇਤਲੀ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਪੂਜਾ ਰੈਣਾ, ਪ੍ਰੇਮ ਭਾਟੀਆ, ਆਯੋਜਕ ਪ੍ਰੋਫੈਸਰ ਭਨੋਟ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।ਸ਼ਰੂਤੀ ਵਿਜ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਭਵਿੱਖ ਦੀ ਚੋਣ ਹੈ।ਦੇਸ਼ ਦੇ ਭਵਿੱਖ ਨੂੰ ਸੁਧਾਰਨ ਦੇ ਲਈ ਸਾਰੇ ਲੋਕ ਭਾਜਪਾ ਦੇ ਉਮੀਦਵਾਰ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾਉਣ।
ਸੰਧੂ ਸਮੁੰਦਰੀ ਦੀ ਭਤੀਜੀ ਨੀਨਾ ਨੇ ਕਿਹਾ ਕਿ ਬਤੌਰ ਰਾਜਦੂਤ ਸੰਧੂ ਸਮੁੰਦਰੀ ਵਲੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਬਹੁਤ ਕੰਮ ਕੀਤਾ ਗਿਆ ਹੈ।ਜਿਸ ਦਾ ਜਿਕਰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੱਖਾਂ ਲੋਕਾਂ ਦੇ ਸਾਹਮਣੇ ਆਪਣੇ ਭਾਸ਼ਣ ਦੇ ਦੌਰਾਨ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸੰਧੂ ਸਮੁੰਦਰੀ ਅਸਲ ਵਿੱਚ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣਾ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਚਾਹੁੰਦੇ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media