ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕੇ ਸੁਦਰਸ਼ਨ ਨਗਰ ਵਿਖੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ
ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਪਾਰਟੀ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਸਾਹਨੀ ਦੇ ਸਹਿਯੋਗ ਨਾਲ ਨੁੱਕੜ ਮੀਟਿੰਗ ਕਰਵਾਈ ਗਈ।ਇਸ ਮੀਟਿੰਗ ਵਿੱਚ ਹਲਕਾ ਪੂਰਬੀ ਵਿਧਾਇਕਾ ਮੈਡਮ ਜੀਵਨਜੋਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੁਲ਼ੀਅਤ ਕੀਤੀ।ਨੌਜਵਾਨ ਆਗੂ ਗਗਨਦੀਪ ਸਿੰਘ ਸਾਹਨੀ ਤੇ ਹੋਰਨਾਂ ਵਲੋਂ ਮੈਡਮ ਜੀਵਨਜੋਤ ਕੌਰ ਦਾ ਸਨਮਾਨ ਕੀਤਾ ਗਿਆ।ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਮੈਡਮ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਆਪ ਸਭ ਨੇ ਉਨਾਂ ਨੂੰ ਜਿਤਾ ਕੇ ਮਾਣ ਬਖਸ਼ਿਆ ਸੀ, ਉਸੇ ਤਰਾਂ ਲੋਕ ਸਭਾ ਤੋਂ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ।ਇਸਤਰੀ ਵਿੰਗ ਵਾਰਡ ਪ੍ਰਧਾਨ ਸੁਖਬੀਰ ਕੌਰ ਨੇ ਮੈਡਮ ਜੀਵਨਜੋਤ ਕੌਰ ਵਿਧਾਇਕਾ, ਆਸ਼ੂ ਬਾਂਸਲ, ਐਡਵੋਕੇਟ ਸੰਦੀਪ, ਵਿਧਾਇਕਾ ਪੀ.ਏ ਮਨਿੰਦਰ ਸਿੰਘ ਅਤੇ ਹਾਜ਼ਰ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਰਮਿੰਦਰ ਸਿੰਘ, ਸਰਬਜੀਤ ਸਿੰਘ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ, ਰੋਹਨ ਖੰਨਾ, ਅਮਨਦੀਪ ਸਿੰਘ ਕੈਪਟਨ, ਬਲਦੇਵ ਸਿੰਘ, ਰੋਹਿਤ ਸ਼ਰਮਾ, ਸੰਗੀਤਾ ਸ਼ਰਮਾ, ਅਮਨ ਸ਼ਰਮਾ ਨੀਸ਼ੂ, ਅਸਵਨੀ ਸ਼ਰਮਾ, ਸਤਪਾਲ ਕੌਰ, ਲ਼ਖਬੀਰ ਕੋਰ ਆਦਿ ਹਾਜ਼ਰ ਸਨ।
Check Also
ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …
Punjab Post Daily Online Newspaper & Print Media