ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਯਤਿਨ
ਬੱਤਰਾ ਨੂੰ ਟੇਰੇ ਪਾਲਿਸੀ ਸੈਂਟਰ, ਇੰਡੀਆ ਵੱਲੋਂ ਡਾ. ਏ.ਪੀ.ਜੇ ਅਬਦੁਲ ਕਲਾਮ ਯੰਗ ਰਿਸਰਚ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਇਹ ਪੁਰਸਕਾਰ ਮਰਹੂਮ ਰਾਸ਼ਟਰਪਤੀ ਅਤੇ ਵਿਗਿਆਨੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।ਜਿਸ ਦਾ ਉਦੇਸ਼ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ਼ ਯੋਗਦਾਨ ਪਾਉਣ ਵਾਲੇ ਭਾਰਤ ਦੇ ਨੌਜਵਾਨ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨਾ ਹੈ।ਡਾ. ਨਿਵੇਦਿਤਾ ਚੌਧਰੀ, ਸਹਾਇਕ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਖੇਤੀਬਾੜੀ ਐਪਲੀਕੇਸ਼ਨਾਂ ਲਈ ਮੈਟਲੋਪੋਰਫਾਈਰਿਨਸ `ਤੇ ਰਸਾਇਣ ਵਿਗਿਆਨ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਯਤਿਨ ਬੱਤਰਾ ਦੇ ਪ੍ਰਸਤਾਵਿਤ ਕੰਮ ਨੂੰ ਪੂਰੇ ਭਾਰਤ ਦੇ ਉਮੀਦਵਾਰਾਂ ਦੇ ਇੱਕ ਵੱਡੇ ਪੂਲ ਵਿਚੋਂ ਚੁਣਿਆ ਗਿਆ ਸੀ।ਫੈਲੋਸ਼ਿਪ ਵਿੱਚ ਇੱਕ ਪ੍ਰਸ਼ੰਸਾ ਪੱਤਰ, ਸਕਰੋਲ ਅਤੇ ਮੈਡਲ ਦੇ ਨਾਲ 25000 ਦੀ ਨਕਦ ਰਾਸ਼ੀ ਹੈ।ਯਤਿਨ ਬੱਤਰਾ ਨੂੰ 2023 ਵਿੱਚ ਵੀ ਰਾਇਲ ਸੋਸਾਇਟੀ ਆਫ਼ ਕੈਮਿਸਟਰੀ ਲੰਡਨ ਦੁਆਰਾ ਰਜਿਸਟਰਡ ਸਾਇੰਟਿਸਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media