
ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਸਫਾਈ ਅਭਿਯਾਨ ਨੂੰ ਸ਼ਿਖਰਾ ਤੇ ਪਹੁੰਚਾਉਣ ਉਪਰੰਤ ਐਤਵਾਰ ਨੂੰ ਕਾਲਕਾ ਜੀ ਦੇ 3ਫ਼4 ਬਲਾਕ ਪਾਰਕ ਵਿਖੇ ਵਿਸ਼ਾਲ ਮਹਾਸਭਾ ਦਾ ਆਯੋਜਨ ਭਾਜਪਾ ਅਤੇ ਅਕਾਲੀ ਕਾਰਕੂੰਨਾ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਲਈ ਕਮਰਕੱਸੇ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਆਪਣੇ ਇਲਾਕੇ ਵਿੱਚ ਚਲ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਕਾ ਨੇ ਦੱਸਿਆ ਕਿ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਸ਼ੁਰੂ ਕੀਤੇ ਗਏ ਸਫਾਈ ਅਭਿਯਾਨ ਤਹਿਤ ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ ਕਾਰ ਸਵਾਰਾਂ ਨੂੰ ਥਾਂ-ਥਾ ਤੇ ਰੋਕ ਕੇ ਕੁੜੇਦਾਨ ਵੰਢਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤਾਂਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਨਾਲ ਜੁੜ ਕੇ ਸਫਾਈ ਰੱਖਣ ਦੇ ਟੀਚੇ ਨੂੰ ਆਪਣੇ ਘਰ ਪਰਿਵਾਰ ਤੋਂ ਬਾਹਰ ਆਪਣੀ ਗੱਡੀ ਵਿੱਚ ਵੀ ਅਪਨਾ ਸਕਣ। ਲੋਕਾਂ ਵੱਲੋਂ ਇਸ ਅਭਿਯਾਨ ਨੂੰ ਮਿਲ ਰਹੇ ਜ਼ਬਰਦਸਤ ਹੁੰਗਾਰੇ ਦਾ ਜ਼ਿਕਰ ਕਰਦੇ ਹੋਏ ਕਾਲਕਾ ਨੇ ਨਿਰੋਗੀ ਸ਼ਰੀਰ ਵਾਸਤੇ ਸਫਾਈ ਰੱਖਣ ਨੂੰ ਜ਼ਰੂਰੀ ਕਦਮ ਵੀ ਦੱਸਿਆ। ਹਲਕੇ ਦੇ ਕਾਰਕੂੰਨਾ ਵਿਚ ਇਸ ਅਭਿਯਾਨ ਨੂੰ ਕਾਮਯਾਬ ਕਰਨ ਵਾਸਤੇ ਦਿਖਾਈ ਜਾ ਰਹੀ ਗਰਮ ਜੋਸ਼ੀ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media