ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ) – ਇਸ ਸਾਲ 29 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੌਰਾਨ ਸ਼ਿਵੋਹਮ ਸੇਵਾ ਮੰਡਲ ਛੇਹਰਟਾ ਅੰਮ੍ਰਿਤਸਰ ਵਲੋਂ
ਕਠੂਆ ਖਰੋਟ ਮੋੜ ਵਿਖੇ ਅਮਰਨਾਥ ਯਾਤਰੀਆਂ ਦੀ ਸੇਵਾ ਲਈ ਲਗਾਏ ਜਾਣ ਵਾਲੇ 5ਵੇਂ ਵਿਸ਼ਾਲ ਲੰਗਰ ਭੰਡਾਰੇ ਸਬੰਧੀ ਮੰਦਰ ਬਾਬਾ ਹਰ ਸਿੰਘ ਮਹਾਰਾਜ ਭਾਉਡੇ ਵਾਲਾ ਜੀ ਵਿਖੇ ਚੇਅਰਮੈਨ ਅਸ਼ੋਕ ਬੇਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਮੈਂਬਰਾਂ ਨੇ ਆਪਣੀ ਸ਼ਮੂਲੀਅਤ ਕੀਤੀ।ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਭੋਲੇਨਾਥ ਦੀ ਕ੍ਰਿਪਾ ਨਾਲ ਅਮਰਨਾਥ ਯਾਤਰਾ ਲਈ ਕਠੂਆ ਖਰੋਟ ਮੋਡ ਵਿਖੇ ਪੰਜਵਾਂ ਵਿਸ਼ਾਲ ਲੰਗਰ ਭੰਡਾਰਾ ਸ਼ਰਧਾ ਭਾਵਨਾ ਨਾਲ ਲਗਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ 24 ਜੂਨ ਨੂੰ ਰਾਸ਼ਨ ਸਮੱਗਰੀ ਦੇ ਟਰੱਕ ਛੇਹਰਟਾ ਤੋਂ ਮੰਦਰ ਬਾਬਾ ਭਉਦੇਵਾਲਾ ਤੋਂ ਰਵਾਨਾ ਹੋਣਗੇ ਅਤੇ 28 ਜੂਨ ਦੀ ਰਾਤ ਨੂੰ ਸ਼ਿਵ ਜਾਗਰਣ ਨਾਲ ਲੰਗਰ ਭੰਡਾਰੇ ਦੀ ਸ਼ੁਰੂਆਤ ਹੋਵੇਗੀ।ਇਸ ਦੌਰਾਨ ਪਰਮ ਸੰਤ ਅਦਵੈਤ ਸਵ. ਛੇਹਰਟਾ ਤੋਂ ਆਰਤੀ ਦੇਵਾ ਜੀ ਮਹਾਰਾਜ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਸਾਰੀਆਂ ਰਸਮਾਂ ਨਿਭਾਉਣਗੇ।ਅਸ਼ੋਕ ਬੇਦੀ ਨੇ ਦੱਸਿਆ ਕਿ ਅਮਰਨਾਥ ਯਾਤਰੀਆਂ ਲਈ ਜਿਥੇ ਲੰਗਰ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਸੰਗਤ ਦੇ ਠਹਿਰਨ ਅਤੇ ਮੈਡੀਕਲ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ।ਬੱਚਿਆਂ ਲਈ ਦੁੱਧ ਦੀ ਸੇਵਾ ਦੀ ਵੀ ਸਹੂਲਤ ਹੋਵੇਗੀ।ਸਮੂਹ ਕਮੇਟੀ ਮੈਂਬਰਾਂ ਨੇ ਸ਼ਿਵ ਭੋਲੇਨਾਥ ਅਤੇ ਮਾਂ ਪਾਰਵਤੀ ਦਾ ਗੁਣਗਾਨ ਕੀਤਾ।
ਇਸ ਮੌਕੇ ਪੰਡਿਤ ਰਕੇਸ਼ ਦੇਵ, ਡਾ: ਅਸ਼ਵਨੀ ਮੰਨਨ ਕੋਟ ਖ਼ਾਲਸਾ, ਪ੍ਰਿੰਸੀਪਲ ਦੀਪਕ ਬਹਿਲ, ਦੀਪਕ ਭਾਰਦਵਾਜ, ਸੰਦੀਪ ਰਾਮਪਾਲ, ਅਮਨ ਰਾਮਪਾਲ, ਦੀਪਕ ਰਾਮਪਾਲ, ਕੁਲਦੀਪ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਅਜੇ ਸ਼ਰਮਾ, ਰੋਮੀ, ਵਿਪਨ ਸ਼ੁਕਲਾ, ਰਾਜ ਕੁਮਾਰ ਬੇਦੀ, ਵਿਸ਼ਾਲ ਬੇਦੀ, ਸੁਸ਼ੀਲ ਕੁਮਾਰ ਸੀਲਾ, ਲਲਿਤ, ਰਮਨ ਰੰਮੀ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media