Wednesday, April 15, 2026

ਸਲਾਈਟ ਵਿਖੇ ਐਨ.ਸੀ.ਸੀ ਦੇ ਸਲਾਨਾ 10 ਰੋਜ਼ਾ ਕੈਂਪ ਦੀ ਸ਼ੁਰੂਆਤ

ਲੌਂਗੋਵਾਲ, 4 ਜੂਨ (ਜਗਸੀਰ ਸਿੰਘ) – 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ ਵਲੋਂ ਐਨ.ਸੀ.ਸੀ ਦਾ 10 ਰੋਜ਼ਾ ਸਲਾਨਾਂ ਟਰੇਨਿੰਗ ਕੈਂਪ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਵਿਖੇ 3 ਤੋਂ 12 ਜੂਨ ਤੱਕ ਕਮਾਂਡਿੰਗ ਅਫਸਰ ਕਰਨਲ ਸੰਜੇ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਲੱਗਭਗ 450 ਕੈਡਿਟਾਂ (ਲੜਕੇ/ਲੜਕਿਆਂ) ਹਿੱਸਾ ਲੈ ਕੇ, ਸਿਖਲਾਈ ਪ੍ਰਾਪਤ ਕਰ ਰਹੇ ਹਨ।ਕੈਂਪ ਦੀ ਸ਼ੁਰੂਆਤ ਕੈਂਪ ਕਮਾਂਡੈਂਟ ਕਰਨਲ ਸੰਜੇ ਸਿੰਘ ਵਲੋਂ ਉਪਨਿੰਗ ਐਡਰੈਸ ਕਰਕੇ ਕੀਤੀ ਗਈ।ਜਿਸ ਵਿੱਚ ਕੈਂਪ ਕਮਾਂਡੈਂਟ ਨੇ ਕੈਡਿਟਾਂ ਨੂੰ ਸੰਬੋਧਿਤ ਕਰਕੇ ਕੈਂਪ ਦੀ ਰੂਪ ਰੇਖਾ ਬਾਰੇ ਵਿਸਥਾਰ ਜਾਣਕਾਰੀ ਦਿੱਤੀ।ਉਹਨਾਂ ਦੇ ਕਿਹਾ ਕਿ ਕੈਂਪ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੈਡਿਟਾਂ ਨੂੰ ਅਲਫਾ, ਬਰੈਬੋ, ਚਾਰਲੀ, ਡੈਲਟਾਂ, ਇੰਕੋ ਅਤੇ ਫੋਕਸਡ ਕੰਪਨੀਆਂ ਵਿਚ ਵੰਡਕੇ ਸਿਖਲਾਈ ਦਿੱਤੀ ਜਾਵੇਗੀ ਅਤੇ ਕੈਂਪ ਦੌਰਾਨ ਕੈਡਿਟਾਂ ਨੂੰ ਮੈਪ ਰੀਡਿੰਗ, ਵੈਪਨ ਟਰੇਨਿੰਗ, ਫਾਇੰਰਿੰਗ, ਡਰਿੰਲ, ਪੀ.ਟੀ ਅਤੇ ਹੋਰ ਸਰੀਰਕ ਗਤੀਵਿਧੀਆ ਕਰਵਾਇਆ ਜਾਣਗੀਆ ਜਿਸ ਨਾਲ ਕੈਡਿਟਾਂ ਦਾ ਬਹੁਪੱਖੀ ਵਿਕਾਸ ਹੋਵੇਗਾ।ਕੈਂਪ ਨੂੰ ਹੋਰ ਰੋਚਕ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਇੰਟਰ ਕੰਪਨੀ ਮੁਕਾਬਲੇ ਕਰਵਾਏ ਜਾਣਗੇ।ਉਹਨਾਂ ਨੇ ਕੈਡਿਟਾਂ ਨੂੰ ਕੈਂਪ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਕੇ ਕੈਂਪ ਨੂੰ ਯਾਦਗਾਰੀ ਕੈਂਪ ਬਣਾਉਣ ਦੀ ਅਪੀਲ ਕੀਤੀ ਗਈ।ਅਗਲੇ ਦਿਨ ਵੀ ਕੈਂਪ ਦੀਆਂ ਗਤੀਵਿਧੀਆਂ ਉਲੀਕੇ ਪ੍ਰੋਗਰਾਮ ਮੁਤਾਬਿਕ ਚੱਲ ਰਹੀਆਂ ਹਨ।ਜਿਸ ਵਿੱਚ ਕੈਡਿਟਾਂ ਨੂੰ 0.22 ਰਾਇੰਫਰ ਦੀ ਟੈਕਨੀਕਲ ਜਾਣਕਾਰੀ/ ਖੋਲਣਾ-ਜੋੜਣਾ, ਇੰਡੀਕੈਸ਼ਨ ਆਫ ਲੈਂਡ ਮਾਰਕ, ਕੰਨਵੇਸ਼ਨਲ ਸਾਇਨਮੈਂਪ ਦੀ ਜਾਣਕਾਰੀ, ਡਿਜੈਸਟਰ ਮੈਨੇਜਮੈਂਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਕੈਡਿਟਾਂ ਦੇ ਬਹੁਪੱਖੀ ਵਿਕਾਸ ਲਈ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਜਿਸ ਵਿੱਚ ਅਲਫਾ ਕੰਪਨੀ ਅਤੇ ਬਰੇਬੋ ਕੰਪਨੀ ਦਾ ਬਾਲੀਬਾਲ ਮੈਚ ਕਰਵਾਇਆ ਅਤੇ ਅਲਵਾ ਤੇ ਚਾਰਲੀ ਕੰਪਨੀ ਦਾ ਟੱਗ ਆਫ਼ ਵਾਰ ਕਰਵਾਇਆ ਗਿਆ।ਖੇਡ ਮੁਕਾਬਲਿਆ ਵਿੱਚ ਕੈਡਿਟ ਕਾਫੀ ਉਤਸਾਹਿਤ ਨਜ਼ਰ ਆਏ ਅਤੇ ਕੈਡਿਟਾਂ ਵਲੋਂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …