Friday, July 19, 2024

ਨਗਰ ਨਿਗਮ ਨੇ ਸੈਨੀਟੇਸ਼ਨ ਵਿੰਗ ਨੂੰ ਰਾਤ ਨੂੰ ਸਫਾਈ ਸ਼ੁਰੂ ਕਰਨ ਦੇ ਦਿੱਤੇ ਨਿਰਦੇਸ਼

ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ) – ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਸੈਨੀਟੇਸ਼ਨ ਵਿੰਗ ਦੀ ਮੀਟਿੰਗ ਬੁਲਾਈ, ਜਿਸ ਵਿੱਚ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਡਾ: ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ ਅਤੇ ਸਾਰੇ ਚੀਫ ਸੈਨੇਟਰੀ ਇੰਸਪੈਕਟਰ ਸ਼ਾਮਲ ਹੋਏ।ਮੀਟਿੰਗ ਦੌਰਾਨ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਕਮਿਸ਼ਨਰ ਨੇ ਕਿਹਾ ਕਿ 10 ਜੂਨ 2024 ਨੂੰ ਰਾਤ 10.00 ਵਜੇ ਤੋਂ ਬਾਅਦ ਉੱਤਰੀ, ਪੱਛਮੀ, ਦੱਖਣੀ, ਪੂਰਬੀ ਅਤੇ ਕੇਂਦਰੀ ਜ਼ੋਨਾਂ ਦੇ ‘ਚ ਆਉਂਦੇ ਇਲਾਕਿਆਂ ਦੇ ਬਾਜ਼ਾਰ ‘ਚ ਰਾਤ ਦੀ ਸਫਾਈ ਲਈ ਹੁਕਮ ਜਾਰੀ ਕੀਤੇ ਗਏ ਹਨ।ਉਨਾਂ ਕਿਹਾ ਕਿ ਸਫਾਈ ਦਾ ਕੰਮ ਉੱਤਰੀ ਜ਼ੋਨ ਦੇ ਖੇਤਰ ਵਿੱਚ ਕ੍ਰਿਸਟਲ ਚੌਕ ਤੋਂ ਲਾਰੈਂਸ ਰੋਡ ਸਥਿਤ ਡੀ ਮਾਰਟ, ਦੱਖਣੀ ਜ਼ੋਨ ਵਿੱਚ ਸੁਲਤਾਨਵਿੰਡ ਗੇਟ ਤੋਂ ਚਾਟੀਵਿੰਡ ਗੇਟ (ਦੋਵੇਂ ਪਾਸੇ), ਪੱਛਮੀ ਜ਼ੋਨ ਦੇ ਖੇਤਰ ਵਿੱਚ ਕਬਰਿਸਤਾਨ ਰੋਡ ਤੋਂ ਗਲਿਆਰਾ ਤੱਕ, ਪੂਰਬੀ ਜ਼ੋਨ ਖੇਤਰ ਵਿੱਚ ਆਈ.ਡੀ.ਐਚ ਮਾਰਕੀਟ ਬਜ਼ਾਰ ਅਤੇ ਆਸ-ਪਾਸ ਬੱਸ ਸਟੈਂਡ ਅਤੇ ਸੈਂਟਰ ਜ਼ੋਨ ਦੇ ਇਲਾਕੇ ਵਿੱਚ ਹਾਲ ਗੇਟ ਤੋਂ ਭਰਾਵਾਂ ਦਾ ਢਾਬਾ ਅਤੇ ਸਿਕੰਦਰੀ ਗੇਟ ਤੱਕ ਕੀਤਾ ਜਾਵੇਗਾ।
ਕਮਿਸ਼ਨਰ ਨੇ ਸਾਰੇ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਆਪੋ-ਆਪਣੇ ਖੇਤਰ ਵਿੱਚ ਸਾਰੇ ਹੋਟਲਾਂ/ਰੈਸਟ ਹਾਊਸਾਂ/ਰੈਸਟੋਰੈਂਟਾਂ/ਢਾਬਿਆਂ ਦੀ ਪੂਰੀ ਮੈਪਿੰਗ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ ਹਨ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਇਨ੍ਹਾਂ ਵਪਾਰਕ ਅਦਾਰਿਆਂ ਤੋਂ ਪੈਦਾ ਹੋਣ ਵਾਲਾ ਗਿੱਲਾ ਕੂੜਾ ਭਗਤਾਂਵਾਲਾ ਕੰਪੋਸਟ ਪੈਡ ਤੱਕ ਵੱਖਰੇ ਤੌਰ `ਤੇ ਪਹੁੰਚੇ।ਇਸ ਮੰਤਵ ਲਈ ਇਸ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਮਿਊਨਿਟੀ ਫੈਸਿਲੀਟੇਟਰਾਂ ਨੂੰ ਨਿਯੁੱਕਤ ਕੀਤਾ ਜਾਣਾ ਹੈ, ਹਾਲਾਂਕਿ ਸਮੁੱਚੀ ਨਿਗਰਾਨੀ ਸਬੰਧਤ ਜ਼ੋਨ ਦੇ ਚੀਫ ਸੈਨੇਟਰੀ ਇੰਸਪੈਕਟਰ ਦੀ ਹੋਵੇਗੀ।ਕਮਿਸ਼ਨਰ ਨੇ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰਾਂ ਨੂੰ ਆਦੇਸ਼ ਜਾਰੀ ਕੀਤੇ ਕਿ ਐਵਰਡਾ ਕੰਪਨੀ ਵਲੋਂ ਸਵੇਰੇ 4.00 ਵਜੇ ਤੱਕ ਕੂੜੇ ਦੇ ਡੱਬਿਆਂ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ ਜਾਵੇ ਅਤੇ ਇਨ੍ਹਾਂ ਡੱਬਿਆਂ ਨੂੰ ਸਵੇਰੇ 7.00 ਵਜੇ ਤੱਕ ਸਾਫ਼ ਕਰ ਦਿੱਤਾ ਜਾਵੇ।ਕਮਿਸ਼ਨਰ ਨੇ ਸਮੂਹ ਕਮਿਊਨਿਟੀ ਫੈਸੀਲੀਟੇਟਰਾਂ ਅਤੇ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਨੂੰ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਤੱਕ ਪਹੁੰਚਾਉਣ ਤਾਂ ਜੋ ਉਹ ਨਗਰ ਨਿਗਮ ਅੰਮ੍ਰਿਤਸਰ ਦੀ ਕਾਰਜ਼ ਯੋਜਨਾ ਤੋਂ ਦੁਕਾਨਦਾਰਾਂ ਨੂੰ ਜਾਣੂ ਕਰਵਾ ਸਕਣ।ਉਨਾਂ ਨੇ ਡਾ: ਰਾਮਾ ਇੰਚਾਰਜ਼ ਮਿਊਂਸੀਪਲ ਆਟੋ ਵਰਕਸ਼ਾਪ ਨੂੰ ਰਾਤ ਦੀ ਸਫ਼ਾਈ ਲਈ ਚੀਫ਼ ਸੈਨੇਟਰੀ ਇੰਸਪੈਕਟਰਾਂ ਨੂੰ ਡਰਾਈਵਰਾਂ ਸਮੇਤ ਸਾਰੀ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …