ਸੰਗਰੂਰ, 1 ਜੁਲਾਈ (ਜਗਸੀਰ ਲੌਂਗੋਵਾਲ) – ਗ੍ਰੈਂਡ ਵਿਕਟੋਰੀਆ ਵਿਖੇ ਰੋਟਰੀ ਕਲੱਬ ਸੁਨਾਮ ਗਰੀਨ ਦੇ ਨਵ-ਨਿਯੁੱਕਤ ਪ੍ਰਧਾਨ ਸੰਦੀਪ ਗਰਗ ਦੀ ਅਗਵਾਈ ਹੇਠ
ਡਾਕਟਰ ਦਿਵਸ ਅਤੇ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਗਿਆ।ਸਮਾਗਮ ਵਿੱਚ ਘਨਸ਼ਿਆਮ ਕਾਂਸਲ ਰੋਟਰੀ ਗਵਰਨਰ ਆਰ.ਆਈ 3090 ਸਾਲ 2023-24 ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਘਨਸ਼ਿਆਮ ਕਾਂਸਲ ਨੇ ਡਾਕਟਰ ਨੂੰ ਪ੍ਰਮਾਤਮਾ ਨਾਲ ਤੁਲਨਾ ਕਰਕੇ ਸਨਮਾਨਿਤ ਕਰਨ ਵਿੱਚ ਮਾਣ ਦੀ ਗੱਲ ਕੀਤੀ ਅਤੇ ਚਾਰਟਰਡ ਅਕਾਊਂਟੈਂਟ ਨੂੰ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸ਼ਖ਼ਸੀਅਤ ਦੱਸਿਆ।
ਸਮਾਗਮ ਦੌਰਾਨ ਡਾ: ਲਵਿਤ ਗੋਇਲ, ਡਾ: ਮਨੀਸ਼ ਗੁਪਤਾ, ਡਾ: ਸ਼ਿਵ ਜ਼ਿੰਦਲ, ਡਾ: ਸਾਹਿਲ ਗੁਪਤਾ, ਡਾ: ਧਰਮਪਾਲ ਸਿੰਘ, ਡਾ: ਸਿਮਰਨ ਭਾਰਦਵਾਜ ਅਤੇ ਚਾਰਟਰਡ ਅਕਾਊਂਟੈਂਟਸ ਸੀ.ਏ ਮੀਨਾ ਕਾਂਸਲ, ਸੀ.ਏ ਆਦਰਸ਼ ਕੁਮਾਰ, ਸੀ.ਏ ਆਸ਼ੂ ਗਰਗ, ਸੀਏ ਅਜੇ ਅਗਰਵਾਲ, ਸੀ.ਏ ਵਿਕਾਸ ਕੁਮਾਰ, ਸੀ.ਏ ਹਰਸ਼ ਜੈਨ, ਸੀ.ਏ ਭੁਪੇਸ਼ ਜੈਨ, ਸੀ.ਏ ਗੌਰਵ ਜੈਨ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਈ.ਪੀ.ਪੀ ਪੁਨੀਤ ਮਿੱਤਲ, ਕਲੱਬ ਦੇ ਸਲਾਹਕਾਰ ਪਰਮੋਦ ਕੁਮਾਰ ਨੀਟੂ, ਖਜ਼ਾਨਚੀ ਮਨੋਜ ਬਾਂਸਲ, ਸ਼ਿਵ ਜੈਨ, ਮੁਕੇਸ਼ ਕਾਂਸਲ, ਹਰਦੀਪ ਭਾਰਦਵਾਜ, ਵਿਨੋਦ ਕੁਮਾਰ, ਭਗਵਾਨ ਦਾਸ ਕਾਂਸਲ, ਲਖਵਿੰਦਰ ਸਿੰਘ, ਰਿੰਕੂ ਬਾਂਸਲ, ਐਡਵੋਕੇਟ ਰਮਨ ਗੋਇਲ, ਐਡਵੋਕੇਟ ਸਾਹਿਲ ਗੁਪਤਾ, ਹਰੀਸ਼ ਜੈਨ, ਜਰਨਲ ਸਕੱਤਰ ਗੌਰਵ ਕਾਂਸਲ, ਐਡਵੋਕੇਟ ਵਿਸ਼ਾਲ ਜਿੰਦਲ, ਪਰਦੀਪ ਕੁਮਾਰ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media