Wednesday, August 26, 2026

ਜਿਲ੍ਹਾ ਪ੍ਰਸਾਸ਼ਨ ਤੋਂ ਕੋਚਿੰਗ ਲੈ ਰਹੀ ਬੱਚੀ ਨੇ ਪਾਸ ਕੀਤੀ ਯੂ.ਪੀ.ਐਸ.ਸੀ ਸਿਵਲ ਸੇਵਾ ਮੁੱਢਲੀ ਪ੍ਰੀਖਿਆ

ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਘਨਸ਼ਾਮ ਥੌਰੀ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ “ਬੇਟੀ ਬਚਾਓ-ਬੇਟੀ ਪੜਾਓ” ਸਕੀਮ ਤਹਿਤ ਲੜਕੀਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ।ਇਥੇ ਟਰੇਨਿੰਗ ਲੈ ਰਹੀ ਮੁਸਕਾਨ ਪੁਰੀ ਨਾਮ ਦੀ ਲੜਕੀ ਨੇ ਯੂ.ਪੀ.ਐਸ.ਸੀ ਸਿਵਲ ਸੇਵਾ 2024 ਦੀ ਮੁੱਢਲੀ ਪ੍ਰੀਖਿਆ ਪਾਸ ਕੀਤੀ ਹੈ।ਉਨਾਂ ਬੱਚੀ ਨੂੰ ਵਧਾਈ ਦਿੰਦਿਆਂ ਹੋਣ ਵਾਲੀ ਮੁੱਖ ਪ੍ਰੀਖਿਆ ਸਬੰਧੀ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪ੍ਰੀਖਿਆ ਦੀ ਤਿਆਰੀ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ।
ਇਸੇ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਨੇ ਵਿਦਿਆਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਹੋਰ ਅਜਿਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।ਉਨ੍ਹਾਂ ਨਾਲ ਰੋਜ਼ਗਾਰ ਅਫਸਰ ਨਰੇਸ਼ ਕੁਮਾਰ, ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਕੈਰੀਅਰ ਕੋਂਸਲਰ ਗੋਰਵ ਕੁਮਾਰ, ਸਿਧਾਰਥ ਅਤੇ ਮੈਡਮ ਸ਼੍ਰੀਮਤੀ ਦੀਪਿਕਾ ਹਾਜ਼ਰ ਸਨ।

 

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …