ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ 31 ਜੁਲਾਈ ਤੋਂ 5 ਅਗਸਤ ਤੱਕ ਮਨਾਈ ਜਾਵੇਗੀ।ਭਗਤ ਪੂਰਨ ਸਿੰਘ ਜੀ ਨੇ ਜਿੱਥੇ ਬੀਮਾਰਾਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਕੀਤੀ ਹੈ, ਓਥੇ ਉਹਨਾਂ ਨੇ ਵਾਤਾਵਰਣ, ਸਮਾਜਿਕ ਅਤੇ ਆਰਥਿਕ ਮੁੱਦਿਆਂ ਤੇ ਵੀ ਬੜੀ ਸ਼ਿੱਦਤ ਨਾਲ ਕੰਮ ਕੀਤਾ।ਬਲਿਊ ਸਟਾਰ ਐਕਸ਼ਨ ਤੋਂ ਬਾਅਦ ਉਹਨਾਂ ਨੇ ਪਦਮ ਸ਼੍ਰੀ ਵੀ ਵਾਪਸ ਕੀਤਾ।
ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਹਮੇਸ਼ਾਂ ਹੀ ਪਿੰਗਲਵਾੜੇ ਰਹਿੰਦੇ ਮਰੀਜ਼ਾਂ ਦੀ ਖੁਸ਼ੀ ਲਈ 31 ਜੁਲਾਈ 2024 ਨੂੰ ਪਿੰਗਲਵਾੜੇ ਦੇ ਛੋਟੇ ਬੱਚਿਆਂ ਅਤੇ ਮਰੀਜ਼ਾਂ ਵੱਲੋਂ ਸੱਭਿਆਚਾਰਕ ਪੋ੍ਰਗਰਾਮ ਕੀਤਾ ਜਾ ਰਿਹਾ ਹੈ ।
1 ਅਗਸਤ 2024 ਨੂੰ ਮਾਨਾਂਵਾਲਾ ਬ੍ਰਾਂਚ ਵਿਖੇ ਖੂਨ-ਦਾਨ ਕੈਂਪ ਲਗਾਇਆ ਜਾਵੇਗਾ।ਹਰ ਸਾਲ ਦੀ ਤਰ੍ਹਾਂ ਜਵਾਨ ਮੁੰਡੇ-ਕੁੜੀਆਂ ਖੂਨ-ਦਾਨ ਕਰਨਗੇ।
2 ਅਗਸਤ 2024 ਨੂੰ ਸਿਆਸੀ ਅਤੇ ਸਮਾਜਿਕ ਦਮਨ ਅਤੇ ਇਸ ਦੇ ਵਿਰੁੱਧ ਸੰਘਰਸ਼ ਵਿਸ਼ੇ `ਤੇ ਸੈਮੀਨਾਰ ਵਿੱਚ ਉਚ-ਕੋਟੀ ਦੇ ਵਿਦਵਾਨ ਬੁਲਾਰੇ ਡਾ. ਸਵਰਾਜਬੀਰ ਸਿੰਘ, ਡਾ. ਨਵਸ਼ਰਨ ਕੌਰ, ਸ਼੍ਰੀਮਤੀ ਸਿਆਸਤਾ ਐਂਬਰ ਪ੍ਰਧਾਨ ਆਲ ਇੰਡੀਆ ਮੁਸਲਿਮ ਵੁਮੈਨ ਪਰਸਨਲ ਬੋਰਡ, ਸਮੇਲ ਸਿੰਘ ਹਿਸਟੋਰੀਅਨ, ਸ਼੍ਰੀਮਤੀ ਕਵਿਤਾ ਸ੍ਰੀਵਾਸਤਵ, ਦਵਿੰਦਰ ਸ਼ਰਮਾ, ਹਮੀਰ ਸਿੰਘ ਅਤੇ ਗੁਰਚਰਨ ਸਿੰਘ ਨੂਰਪੁਰ ਪਹੁੰਚਣਗੇ।ਇਸ ਸੈਮੀਨਾਰ ਦੀ ਪ੍ਰਧਾਨਗੀ ਖਾਲਸਾ ਕਾਲਜ ਦੇ ਪ੍ਰਿਸੀਪਲ ਡਾ. ਮਹਿਲ ਸਿੰਘ ਅਤੇ ਗੈਸਟ ਆਫ਼ ਆਨਰ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਕਰਨਗੇ।ਸੋਵੀਨੀਅਰ ਵੀ ਰੀਲੀਜ਼ ਕੀਤਾ ਜਾਵੇਗਾ।
3 ਅਗਸਤ 2024 ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਗਲਵਾੜਾ ਸੰਸਥਾ ਦੇ ਸਹਿਯੋਗ ਨਾਲ ਇੱਕ-ਇੱਕ ਵਾਰਡ ਖੋਲਿਆ ਜਾ ਰਿਹਾ ਹੈ।ਗੁਰੂ ਰਾਮਦਾਸ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵਾਰਡ ਦਾ ਉਦਘਾਟਨ ਡਾ. ਬਲਬੀਰ ਸਿੰਘ ਸਿਹਤ ਮੰਤਰੀ ਕਰਨਗੇ।
4 ਅਗਸਤ 2024 ਨੂੰ ਪਿੰਗਲਵਾੜੇ ਦੇ ਸਾਰੇ ਸਕੂਲਾਂ ਵੱਲੋਂ ਇਨਾਮ ਵੰਡ ਅਤੇ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਜਾਵੇਗਾ, ਬੱਚਿਆਂ ਅਤੇ ਮਰੀਜ਼ਾਂ ਵੱਲੋਂ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।
5 ਅਗਸਤ 2024 ਨੂੰ ਸਰਧਾਂਜਲੀ ਸਮਾਗਮ ਹੋਵੇਗਾ, ਉਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ।ਰਾਜਸੀ ਅਤੇ ਧਾਰਮਿਕ ਸਖਸ਼ੀਅਤਾਂ ਸ਼ਰਧਾਲੀਆਂ ਪੇਸ਼ ਕਰਨਗੀਆਂ।ਅਮਿਤੋਜ ਮਾਨ ਅਤੇ ਵਿਜੈ ਬੰਬੇਲੀ ਵਾਤਾਵਰਣ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਮੌਕੇ ਨਸ਼ੀਰ ਅਹਿਮਦ ਮਲੇਰਕੋਟਲਾ ਤੋਂ ਆਉਣਗੇ।
ਇਸ ਮੌਕੇ 4 ਕਿਤਾਬਾਂ Education of Heart, Spiritual journey, ਭਗਤ ਪੂਰਨ ਸਿੰਘ ਦੀ ਅਧਿਆਤਮਿਕ ਧੀ, ਮੇਰੇ ਪਿਆਰੇ ਬਾਬਾ ਜੀ ਰਿਲੀਜ਼ ਕੀਤੀ ਜਾਵੇਗੀ।
ਕਾਨਫਰੰਸ ਵਿੱਚ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰਜੀਤ ਸਿੰਘ ਭੱਟੀ ਮੁੱਖ ਪ੍ਰਸ਼ਾਸਕ, ਤਜਿੰਦਰਭਾਨ ਸਿੰਘ ਬੇਦੀ, ਜਨਰਲ ਮੈਨੇਜਰ ਤਿਲਕ ਰਾਜ, ਹਰਪਾਲ ਸਿੰਘ ਸੰਧੂ, ਸ਼ੈਲਿੰਦਰਜੀਤ ਸਿੰਘ, ਬੀਬੀ ਸੁਰਿੰਦਰ ਕੌਰ ਭੱਟੀ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …