ਅੰਮ੍ਰਿਤਸਰ 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੰਡੀਆ ਟੂਡੇ ਐਮ.ਡੀ.ਆਰ.ਏ ਯੂਨੀਵਰਸਿਟੀ ਰੈਂਕਿੰਗ 2024 ਵਿੱਚ
ਭਾਰਤ ਦੀਆਂ ਚੋਟੀ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 11ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ।ਇਹ ਰੈਂਕਿੰਗ ਯੂਨੀਵਰਸਿਟੀ ਦੀ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਵਿਦਿਆਰਥੀਆਂ ਦਾ ਖੋਜ਼ ਅਤੇ ਸੰਪੂਰਨ ਵਿਕਾਸ, ਸਿੱਖਿਆ ਵਿੱਚ ਉੱਤਮਤਾ ਅਤੇ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਇੰਡੀਆ ਟੂਡੇ ਯੂਨੀਵਰਸਿਟੀ ਰੈਂਕਿੰਗ ਅਕਾਦਮਿਕ ਪ੍ਰਤਿਸ਼ਠਾ, ਬੁਨਿਆਦੀ ਢਾਂਚਾ, ਫੈਕਲਟੀ ਗੁਣਵੱਤਾ, ਖੋਜ ਆਉਟਪੁੱਟ, ਅਤੇ ਧਾਰਨਾ ਸਮੇਤ ਮਾਪਦੰਡਾਂ `ਤੇ ਸੰਸਥਾਵਾਂ ਦਾ ਮੁਲਾਂਕਣ ਕਰਦੀ ਹੈ।ਯੂਨੀਵਰਸਿਟੀ ਦੀ ਇਹ ਪ੍ਰਭਾਵਸ਼ਾਲੀ ਦਰਜਾਬੰਦੀ ਇਹਨਾਂ ਖੇਤਰਾਂ ਵਿੱਚ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਯੂਨੀਵਰਸਿਟੀ ਦੇ ਫੈਕਲਟੀ ਨੇ ਵਿਗਿਆਨ, ਤਕਨਾਲੋਜੀ ਅਤੇ ਸਮਾਜਿਕ ਵਿਗਿਆਨ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਇਸ ਦਾ ਪ੍ਰਮਾਣ ਗੁਰੂ ਨਾਨਕ ਦੇਵ ਯੂਨਵਿਰਸਿਟੀ ਦਾ ਮੌਜ਼ੂਦਾ ਐਚ-ਇੰਡੈਕਸ 150 ਹੈ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਵਿਚ ਖਾਸ ਕਰਕੇ ਪਿਛਲੇ 7 ਸਾਲਾਂ ਤੋਂ ਕੀਤੀਆਂ ਪ੍ਰਾਪਤੀਆਂ ਯੂਨੀਵਰਸਿਟੀ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਅਤੇ ਉਨ੍ਹਾਂ ਦੇ ਵਿਆਪਕ ਯਤਨਾਂ ਦਾ ਨਤੀਜਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਇਲਾਵਾ ਯੂਨੀਵਰਸਿਟੀ ਨੂੰ ਚਾਰ ਵਿਚੋਂ 3.85 ਸੀ.ਜੀ.ਪੀ.ਏ ਅਤੇ ਨੈਕ ਤੋਂ “ਏ++” ਗ੍ਰੇਡ (ਉੱਚਤਮ ਪੱਧਰ) ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਵੱਲੋਂ ਯੂਨੀਵਰਸਿਟੀ ਨੂੰ “ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ” ਦਾ ਦਰਜ਼ਾ ਵੀ ਦਿੱਤਾ ਹੋਇਆ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media