Sunday, December 22, 2024

ਬੇ-ਰੋਜ਼ਗਾਰ ਲੜਕੇ/ਲੜਕੀਆਂ ਲਈ ਸਵੈ-ਰੋਜ਼ਗਾਰ ਕੋਰਸਾਂ ‘ਚ ਦਾਖਲਾ ਮਿਤੀ 10 ਅਗਸਤ ਤੱਕ ਵਧੀ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2024-25 ਲਈ ਹੇਠ ਲਿਖਿਤ ਕੋਰਸਾਂ/ਡਿਪਲੋਮਿਆਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਦਾਖਲਾ ਮਿਤੀ ਵਿੱਚ 10 ਅਗਸਤ 2024 ਤੱਕ ਵਾਧਾ ਕੀਤਾ ਗਿਆ ਹੈ
ਵਿਭਾਗ ਦੇ ਡਾਇਰੈਕਟਰ, ਡਾ. ਅਨੁਪਮ ਕੌਰ ਨੇ ਦੱਸਿਆ ਕਿ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ ਵਿੱਚ ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਕੰਪਿਊਟਰ ਬੇਸਿਕ ਕੰਸੈਪਟਸ, ਸਰਟੀਫਿਕੇਟ ਕੋਰਸ ਇਨ ਕਮਿਊਨੀਕੇਸ਼ਨ ਸਕਿੱਲਜ਼ ਇਨ ਇੰਗਲਿਸ਼, ਸਰਟੀਫਿਕੇਟ ਕੋਰਸ ਇਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਵੈੱਬ ਡਿਵੈਲਪਮੈਂਟ, ਸਰਟੀਫਿਕੇਟ ਕੋਰਸ ਇਨ ਵੈੱਬ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਪ੍ਰੋਗਰਾਮਿੰਗ ਇਨ ਸੀ ਐਂਡ ਸੀ ਪਲੱਸ ਪਲੱਸ, ਸਰਟੀਫਿਕੇਟ ਕੋਰਸ ਇਨ ਨੈਨੀ, ਸਰਟੀਫਿਕੇਟ ਕੋਰਸ ਇਨ ਡਾਇਟ ਐਂਡ ੳਿੂਟ੍ਰੀਸ਼ਿਅਨ, ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ (ਲੜਕਿਆਂ ਲਈ) ਇਵਨਿੰਗ ਗਰੁੱਪ ਆਦਿ ਅਤੇ ਇੱਕ ਸਾਲ ਦੇ ਡਿਪਲੋਮਾ ਕੋਰਸਾਂ ਵਿੱਚ ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ, ਡਿਪਲੋਮਾ ਇਨ ਫੈਸ਼ਨ ਐਂਡ ਟੈਕਸਟਾਇਲ ਡਿਜ਼ਾਇਨ, ਡਿਪਲੋਮਾ ਇਨ ਅਪੈਰਲ ਡਿਜ਼ਾਇਨਿੰਗ, ਡਿਪਲੋਮਾ ਇਨ ਕੋਸਮੋਟੋਲੋਜੀ, ਡਿਪਲੋਮਾ ਇਨ ਕੰਪਿਉਟਰ ਐਪਲੀਕੇਸ਼ਨ, ਡਿਪਲੋਮਾ ਇਨ ਗ੍ਰਾਫਿਕਸ ਐਂਡ ਵੈੱਬ ਡਿਜ਼ਾਇਨਿੰਗ, ਡਿਪਲੋਮਾ ਇਨ ਵੈੱਬ ਡਿਵੈਲਪਮੈਂਟ ਐਂਡ ਡਿਜ਼ਾਇਨਿੰਗ, ਡਿਪਲੋਮਾ ਇਨ ਮਲਟੀਮੀਡੀਆ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਦਾਖਲਾ ਫਾਰਮ ਵਿਭਾਗ ਦੀ ਵੈੱਬਸਾਈਟ www.gndu.ac.in/lifelong/default.aspx ‘ਤੇ ਭਰ ਸਕਦੇ ਹਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …