Monday, September 21, 2026

ਸ਼੍ਰੀ ਸੁਦਰਸ਼ਨ ਰਾਜ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਮਨਾਇਆ ਤੀਜ਼ ਦਾ ਤਿਉਹਾਰ

ਸੰਗਰੂਰ, 12 ਅਗਸਤ (ਜਗਸੀਰ ਲੌਂਗਵਾਲ) – ਸ਼੍ਰੀ ਸੁਦਰਸ਼ਨ ਰਾਜ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਰਾਜ ਬੁਟੀਕ ਤੇ ਫ੍ਰੀ ਸਿਲਾਈ  ਸਿਖਲਾਈ ਸੈਂਟਰ ਦੀਆਂ ਲੜਕੀਆਂ ਅਤੇ ਦਸਵੀਂ ਜਮਾਤ ਲਈ ਫ੍ਰੀ ਕੋਚਿੰਗ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਸ਼੍ਰੀ ਸੁਦਰਸ਼ਨ ਰਾਜ ਹਵੇਲੀ ਵਿਖੇ ਤੀਜ਼ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਮੁਟਿਆਰਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਤਿਓਹਾਰ ਦਾ ਖੂਬ ਆਨੰਦ ਮਾਣਿਆ।ਸਮਾਜ ਸੇਵੀ ਪ੍ਰੋਜੈਕਟ ਸੰਚਾਲਕ ਰੀਮਾ ਡੋਗਰਾ ਦਾ ਜਨਮ ਦਿਨ ਵੀ ਕੇਕ ਕੱਟ ਕੇ ਮਨਾਇਆ ਗਿਆ।ਇਸ ਮੌਕੇ ਸਿਲਾਈ ਸੈਂਟਰ ਦੀ ਟ੍ਰੇਨਰ ਮੈਡਮ ਕੁਲਦੀਪ ਕੌਰ, ਰੇਣੂ, ਸਮ੍ਰਿਤੀ ਡੋਗਰਾ, ਸਵੀਨਾ, ਸੋਨਮ, ਮਧੂਮਿਤਾ, ਕੋਹਿਨੂਰ, ਚੇਸ਼ਟਾ, ਬਲਜੀਤ ਕੌਰ, ਕਰਮਜੀਤ ਕੌਰ, ਰੋਜ਼ੀ, ਕਵਿਤਾ, ਭੁਪਿੰਦਰ, ਮੀਨਾਕਸ਼ੀ, ਹਰਮੀਤ, ਕੋਮਲ ਆਦਿ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …