ਅੰਮ੍ਰਿਤਸਰ, 12 ਅਗਸਤ (ਦੀਪ ਦਵਿੰਦਰ ਸਿੰਘ) – “ਤੀਆਂ ਤੀਜ਼ ਦੀਆਂ ਫਿਰ ਵਰ੍ਹੇ ਬਾਅਦ ਆਈਆਂ” ਲੋਕ ਬੋਲੀ ਨੂੰ ਸੱਚ ਕਰਦਿਆਂ ਤਪਸ਼ ਮਾਰੀ ਜ਼ਮੀਨ ‘ਤੇ ਵਰ੍ਹਦੇ ਸਾਉਣ ਦੇ ਛਰਾਟਿਆਂ `ਚ ਧਰਤੀ ਨੂੰ ਹਰਿਆ ਭਰਿਆ ਰੱਖਣ ਅਤੇ ਵਾਤਾਵਰਣ ਨੂੰ ਸਲਾਮਤ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਨਿਰੰਤਰ ਸਾਂਭ ਸੰਭਾਲ ਕਰਨੀ ਚਾਹੀਦੀ ਹੈ।ਇਹ ਵਿਚਾਰ ਅੱਜ ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਮਨਾਈਆਂ ਤੀਜ਼ ਦੀਆਂ ਤੀਆਂ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ, ਸਕੂਲ ਪ੍ਰਬੰਧਕ ਪ੍ਰਤੀਕ ਸਹਿਦੇਵ, ਪ੍ਰਿੰ. ਅੰਕਿਤਾ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਕਹੇ।ਵਿਦਿਆਰਥੀਆਂ ਦੇ ਬਸਤਿਆਂ ਦੇ ਬੋਝ ਅਤੇ ਪੜ੍ਹਾਈਆਂ ਦਾ ਤਣਾਓ ਘਟ ਕਰਨ ਲਈ ਸਕੂਲ ਵਿੱਚ ਸਿਰਜ਼ੇ ਸਭਿਆਚਾਰਕ ਮੇਲੇ ਵਰਗੇ ਮਹੌਲ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਪਹਿਰਾਵੇ, ਸਾਦਾ ਖਾਣ-ਪੀਣ, ਮੁਟਿਆਰਾਂ ਦੇ ਗਿੱਧੇ ਅਤੇ ਗਭਰੂਆਂ ਦੇ ਭੰਗੜੇ ਦਾ ਅੰਨਦ ਵੀ ਮਾਣਿਆ ।
ਇਸ ਮੌਕੇ ਕੋਮਲ ਸਹਿਦੇਵ, ਪਰਮਜੀਤ ਕੌਰ, ਸੁਭਾਸ਼ ਪਰਿੰਦਾ, ਤ੍ਰਿਪਤਾ, ਨਵਦੀਪਖ ਕੁਮਾਰ, ਮੀਨਾਕਸ਼ੀ ਮਿਸ਼ਰਾ, ਕਮਲਪ੍ਰੀਤ ਕੌਰ, ਪੂਨਮ ਸ਼ਰਮਾ, ਸ਼ਮੀ ਮਹਾਜਨ, ਮਮਤਾ ਅਤੇ ਨੀਤੂ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …