ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਅੰਡਰ-15 ਲੜਕੀਆਂ ਦੀ ਟੀਮ ਨੇ ਪੰਜਾਬ ਰਾਜ ਅੰਤਰ ਜਿਲ੍ਹਾ ਅੰਡਰ-15 ਲੜਕੀਆਂ ਦੇ ਟੂਰਨਾਮੈਂਟ ਦੇ
ਸੈਮੀਫਾਈਨਲ ‘ਚ ਬਠਿੰਡਾ ਦੀ ਟੀਮ ਨੂੰ 3 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਦੀ ਟੀਮ 34.1 ਓਵਰਾਂ ਵਿੱਚ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ।ਪਹਿਲ ਸ਼ਰਮਾ ਨੇ 46 ਦੌੜਾਂ ਬਣਾਈਆਂ ਅਤੇ ਰਿਆ ਰਾਠੌਰ ਨੇ 7 ਓਵਰਾਂ `ਚ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ।ਜਵਾਬ ਵਿੱਚ ਬਠਿੰਡਾ 34.1 ਓਵਰਾਂ ਵਿੱਚ 100 ਦੌੜਾਂ ਬਣਾ ਕੇ ਆਲ ਆਊਟ ਹੋ ਗਿਆ ਅਤੇ ਅੰਮ੍ਰਿਤਸਰ ਨੇ ਇਹ ਮੈਚ 3 ਦੌੜਾਂ ਨਾਲ ਜਿੱਤ ਲਿਆ।ਤਨਿਕਸ਼ਾ ਕਾਂਸਲ ਨੇ 33 ਦੌੜਾਂ ਬਣਾਈਆਂ ਅਤੇ ਜਸਮੀਤ ਕੌਰ ਨੇ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਏ.ਜੀ.ਏ ਦੀ ਸਰਪ੍ਰਸਤੀ ਹੇਠ ਅਰਸ਼ਦੀਪ ਸਿੰਘ ਲੁਬਾਣਾ ਆਰ.ਟੀ.ਓ ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ ਅਤੇ ਇੰਦਰਜੀਤ ਸਿੰਘ ਬਾਜਵਾ ਆਨ. ਸਕੱਤਰ ਏ.ਜੀ.ਏ ਨੇ ਟੀਮ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਬਾਕੀ ਟੂਰਨਾਮੈਂਟ ਵਿੱਚ ਵੀ ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media