Thursday, November 21, 2024

ਅੰਮ੍ਰਿਤਸਰ ਗਰੁੱਪ ਐਨ.ਸੀ.ਸੀ ਨੇ ਜਲ੍ਹਿਆਂਵਾਲਾ ਬਾਗ ਵਿਖੇ 78ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਗਰੁੱਪ ਐਨ.ਸੀ.ਸੀ ਨੇ 1-ਪੰਜਾਬ ਗਰਲਜ਼ ਬੀ.ਐਨ ਦੇ ਪ੍ਰਬੰਧ ਹੇਠ ਬਲੀਦਾਨ ਦੇ ਸਮਾਰਕ, ਜਲ੍ਹਿਆਂਵਾਲਾ ਬਾਗ ਵਿਖੇ ਊਰਜ਼ਾ ਅਤੇ ਦੇਸ਼ ਭਗਤੀ ਦੇ ਸਮਾਰੋਹ ਨਾਲ 78ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਦੀ ਸ਼ੁਰੂਆਤ ਕੀਤੀ।105 ਐਨ.ਸੀ.ਸੀ ਕੈਡਿਟਾਂ ਅਤੇ ਕਰਮਚਾਰੀਆਂ ਨੂੰ ਇਕੱਠੇ ਹੋ ਕੇ ਜਸ਼ਨ ਮਨਾਇਆ।ਐਨ.ਸੀ.ਸੀ ਕੈਡਿਟਾਂ ਨੇ ਸਭ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਸਫਾਈ ਕੀਤੀ ਅਤੇ  ਜੋਸ਼ ਨਾਲ ਦੇਸ਼ ਭਗਤੀ ਦੇ ਗੀਤ ਗਾਏ ।
ਹਰ ਕੈਡਿਟ ਲਈ ਸਾਡੇ ਅਮੀਰ ਇਤਿਹਾਸ, ਨਾਗਰਿਕਤਾ ਦੀਆਂ ਜਿੰਮੇਵਾਰੀਆਂ ਅਤੇ `ਏਕਤਾ ਤੇ ਅਨੁਸਾਸ਼ਨ` ਦੇ ਮੂਲ ਮੱਲਾਂ ਨੂੰ ਸਮਝਣ ਦੀ ਮਹੱਤਤਾ `ਤੇ ਜ਼ੋਰ ਦਿੰਦੇ ਹੋਏ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ।ਇਸ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ, ਸਫ਼ਾਈ ਅਤੇ ਸੜਕ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ਨੂੰ ਉਜ਼ਾਗਰ ਕੀਤਾ ਗਿਆ।ਕੈਡਿਟਾਂ ਨੂੰ ਉਦਾਹਰਣ ਦੇ ਕੇ ਅਗਵਾਈ ਕਰਨ ਅਤੇ ਸਾਡੇ ਰਾਸ਼ਟਰ ਦੀਆਂ ਕਦਰਾਂ-ਕੀਮਤਾਂ ਦੇ ਚੌਕਸ ਪਹਿਰੇਦਾਰ ਬਣਨ ਦੇ ਸਮਰੱਥ ਬਣਾਉਣ ਬਾਰੇ ਦੱਸਿਆ ਗਿਆ।ਐਨ.ਸੀ.ਸੀ ਕੈਡਿਟਾਂ ਵਲੋਂ ਜਨਤਕ ਖੇਤਰ ਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਇਆ ਗਿਆ।ਸਮਾਗਮ ਦੀ ਸਮਾਪਤੀ ਜਾਗਰੂਕਤਾ ਰੈਲੀ ਨਾਲ ਹੋਈ ਜਿਥੇ ਹਰੇਕ ਕੈਡਿਟ ਨੇ ਰਾਸ਼ਟਰੀ ਝੰਡਾ ਲਹਿਰਾਇਆ।ਤਖ਼ਤੀਆਂ ਅਤੇ ਫਲੈਕਸ ਬੋਰਡਾਂ ਨਾਲ ਸੱਜੀ ਇਸ ਰੈਲੀ ਨੇ  ਸਮੁੱਚੇ ਭਾਈਚਾਰੇ ਵਿੱਚ ਮਹੱਤਵਪੂਰਨ ਸੰਦੇਸ਼ ਫੈਲਾਏ। ਇਸ ਅਭੁੱਲ ਦਿਨ ਨੇ ਸਾਰੇ ਕੈਡਿਟਾਂ ਨੂੰ ਰਾਸ਼ਟਰੀ ਮਾਣ ਨਾਲ ਭਰ ਦਿੱਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …