Monday, June 2, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ) – ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਅਤੇ ਹਰਪਾਲ ਸਿੰਘ ਏ.ਡੀ.ਸੀ.ਪੀ ਟਰੈਫਿਕ ਪੁਲਿਸ ਅੰਮ੍ਰਿਤਸਰ ਦੇ ਆਦੇਸ਼ਾਂ ‘ਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਨਵੇਂ ਆਵਾਜਾਈ ਕਨੂੰਨਾਂ ਬਾਰੇ ਜਾਗਰੂਕ ਕਰਨ ਸੈਮਨਾਰ ਦਾ ਆਯੋਜਨ ਕੀਤਾ ਗਿਆ।ਇੰਸਪੈਕਟਰ ਅਮਰਜੀਤ ਸਿੰਘ ਟਰੈਫਿਕ ਇੰਚਾਰਜ਼ ਏ.ਐਸ.ਆਈ ਪਵਨ ਕੁਮਾਰ ਅਤੇ ਏ.ਐਸ.ਆਈ ਵਿਪਨ ਕੁਮਾਰ ਹਾਜ਼ਰ ਸਨ।
ਇੰਸਪੈਕਟਰ ਅਮਰਜੀਤ ਸਿਂੰਘ ਨੇ ਕਿਹਾ ਕਿ ਆਵਾਜਾਈ ਦਾ ਪਾਲਨ ਨਾ ਕਰਨ ‘ਤੇ ਹੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਹਨਾਂ ਦਾ ਕਾਰਣ ਓਵਰਲੋਡਿੰਗ ਕਰਨਾ, ਸ਼ਰਾਬ ਪੀ ਕੇ ਵਾਹਨ ਚਲਾਉਣਾ, ਸੀਟ ਬੈਲਟ ਨਾ ਲਗਾਉਣਾ, ਹੈਲਮਟ ਨਾ ਪਾਉਣਾ ਆਦਿ ਹੈ।ਉਨਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਲਈ ਘਰੋਂ ਕਿਤੇ ਜਾਣ ਸਮੇਂ ਵਕਤ ਤੋਂ ਪਹਿਲਾਂ ਨਿਕਲਣਾ ਚਾਹੀਦਾ ਹੈ ਅਤੇ ਵਾਹਨ ਦੀ ਸਪੀਡ ਧੀਮੀ, ਲਾਲ ਬੱਤੀ ਦਾ ਧਿਆਨ ਰੱਖਣਾ, ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਪੱਕੇ ਲਾਇਸੈਂਸ ਦੇ ਬਿਨਾਂ ਅਤੇ ਮੋਬਾਇਲ ਫੋਨ ਦਾ ਪ੍ਰਯੋਗ ਕਰਦਿਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਨਹੀਂ ਚਲਾਉਣਾ ਚਾਹੀਦਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ।18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਜੇਕਰ ਦੋ ਜਾਂ ਚਾਰ-ਪਹੀਆ ਵਾਹਨ ਚਲਾਉਦਾ ਫੜਿਆ ਗਿਆ ਤਾਂ ੳਸ ਕੇ ਮਾਤਾ-ਪਿਤਾ ਨੂੰ 25000/- ਜੁਰਮਾਨਾ ਅਤੇ ਤਿੰਨ ਸਾਲ ਕੀ ਜੇਲ ਹੋਵੇਗੀ ।
ਉਨਾਂ ਕਿਹਾ ਕਿ 16 ਤੋਂ 18 ਸਾਲ ਉਮਰ ਦੇ ਬੱਚਿਆਂ ਦਾ ਬਿਨਾਂ ਗੇਅਰ ਲਾਇਸੈਂਸ ਬਣੇਗਾ ਅਤੇ ਉਹ ਕੇਵਲ 50 ਸੀ.ਸੀ ਦਾ ਘੱਟ ਸਪੀਡ ਵਾਲਾ ਵਾਲਾ ਇਲੈਕਟ੍ਰਿਕ ਵਾਹਨ ਹੀ ਚਲਾ ਸਕਣਗੇ।ਉਨਾਂ ਨੇ ਸਰਕਾਰ ਦੀ ‘ਫਰਿਸ਼ਤੇ’ ਸਕੀਮ ਬਾਰੇ ਦੱਸਿਆ ਕਿ ਜੇਕਰ ਕਿਸੇ ਸੜਕ ਹਦਸੇ ਵਿੱਚ ਜਖਮੀ ਨੂੰ ਕੋਈ ਹਸਪਤਾਲ ਪਹੁੰਚਾਉਂਦਾ ਹੈ ਤਾਂ ੳੇੁਸ ਨੂੰ ਪੰਜਾਬ ਪੁਲਿਸ ਵਲੋਂ ਸਨਮਾਨਿਤ ਕੀਤਾ ਜਾਵੇਗਾ।ਇਸ ਸਮੇਂ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ 300 ਦੇ ਕਰੀਬ ਵਿਦਿਆਰਥੀ, ਸਕੁਲ ਸਟਾਫ ਅਤੇ ਵਾਹਨ ਚਾਲਕ ਮੋਜ਼ੂਦ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …