ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਵਲੋਂ ਸਪਰਿੰਗ ਡੇਲ ਵਿਖੇ ਵੱਖ-ਵੱਖ ਸਕੂਲਾਂ ਤੋਂ ਆਏ ਸਕੂਲ ਵੈਨ ਡਰਾਈਵਰਾਂ ਨਾਲ ਟ੍ਰੈਫਿਕ ਸਕੂਲ ਵਾਹਨ ਪਾਲਿਸੀ ਤਹਿਤ ਜਾਗਰੂਕਤਾ ਸੈਮੀਨਾਰ ਦੌਰਾਨ ਡਰਾਇਵਰਾਂ ਨੂੰ ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਲੇਡੀ ਹੈਲਪਰ, ਡਰਾਈਵਰ ਦੀ ਯੂਨੀਫਾਰਮ, ਨੇਮ ਪਲੇਟ, ਸਕੂਲ ਬੱਸ ਦਾ ਰੰਗ ਪੀਲਾ ਤੇ ਉਸ ਉੱਪਰ ਸਕੂਲ ਦਾ ਨਾਮ ਲਿਖਿਆ ਹੋਣ, ਬੱਸ ਦੇ ਸਾਰੇ ਕਾਗਜ਼ ਪੂਰੇ ਰੱਖਣ, ਡਰਾਈਵਿੰਗ ਸਮੇਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ।ਲਵ ਡੇਲ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਜਾਗਰੂਕਤਾ ਬਾਰੇ ਸੈਮੀਨਾਰ ਸਮੇਂ ਸਕੂਲੀ ਬੱਚਿਆ ਨੂੰ ਖ਼ਾਸ ਤੌਰ ‘ਤੇ ਅੰਡਰਏਜ਼ ਡਰਾਈਵਿੰਗ ਨਾ ਕਰਨ ਲਈ ਪ੍ਰੇਰਿਆ ਗਿਆ।
ਅੱਜ ਅੰਡਰਏਜ਼ ਡਰਾਈਵਿੰਗ ਜਾਗਰੂਕਤਾ ਦਾ ਆਖਰੀ ਦਿਨ ਹੋਣ ਕਰਕੇ ਏ.ਡੀ.ਸੀ.ਪੀ. ਟ੍ਰੈਫਿਕ ਹਰਪਾਲ ਸਿੰਘ ਅਤੇ ਟ੍ਰੈਫਿਕ ਐਜ਼ੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ, ਟ੍ਰੈਫਿਕ ਪੁਲੀਸ ਦੇ ਸਾਰੇ ਜ਼ੋਨ ਇੰਚਾਰਜ਼ਾਂ, ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ, ਡਰਾਈਵਰਾਂ, ਸਕੂਲੀ ਸਟਾਫ ਅਤੇ ਬੱਚਿਆ ਨੂੰ ਸਕੂਲ ਛੱਡਣ ਅਤੇ ਲੈਣ ਆਏ ਮਾਪਿਆਂ ਨੂੰ ਨਵੇਂ ਕਾਨੂੰਨ ਬਾਰੇ ਜਾਗਰੂਕ ਕੀਤਾ ਗਿਆ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …