ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਅਤੇ ਮੀਰੀ ਪੀਰੀ ਯੂਥ ਫੈਂਡਰੇਸ਼ਨ ਵਲੋਂ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ
ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਭਗਤਾਂ ਵਾਲਾ ਨੇੜੇ ਸੀ- ਡਵੀਜ਼ਨ ਥਾਣੇ ਤੋਂ ਗਰੀਨ ਬੈਲਟ ਵਿੱਚ ਬੂਟੇ ਲਗਾਉਣ ਦੀ ਸੁਰੂਆਤ ਕੀਤੀ ਗਈ।ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ, ਮੈਨੇਜਿੰਗ ਡਾਇਰੈਕਟਰ ਭਾਈ ਹਰਵਿੰਦਰ ਪਾਲ ਸਿੰਘ ਲਿਟਲ, ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜ਼ਰ, ਜਸਪ੍ਰੀਤ ਸਿੰਘ ਚੇਅਰਮੈਨ ਪਲਾਨਿੰਗ ਬੋਰਡ, ਗੁਰਪ੍ਰੀਤ ਸਿੰਘ ਚਾਹਤ ਅਤੇ ਅਵਤਾਰ ਸਿੰਘ ਘੁੱਲਾ ਨੇ ਮਿਲ ਕੇ ਬੂਟੇ ਲਾਏ।
ਹਲਕਾ ਵਿਧਾਇਕ ਡਾ. ਨਿੱਜ਼ਰ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੀ ਵਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ।ਭਾਈ ਗੁਰਇਕਬਾਲ ਸਿੰਘ, ਭਾਈ ਹਰਵਿੰਦਰ ਪਾਲ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਕਿਸੇ ਵੀ ਖੁਸ਼ੀ ਦੇ ਮੌਕੇ ਇੱਕ ਬੂਟਾ ਜਰੂਰ ਲਗਾਇਆ ਜਾਵੇ।
ਇਸ ਮੋਕੇ ਚੀਫ ਸੈਨਟਰੀ ਰਣਜੀਤ ਸਿੰਘ, ਯਾਦਵਿੰਦਰ ਸਿੰਘ, ਨਟਵੰਟ ਸਿੰਘ ਜੇ.ਈ ਹੋਰਟੀਕਲਚਰ, ਇੰਸਪੈਕਟਰ ਰਾਜਨ, ਨਵਨੀਤ ਸਿੰਘ ਪੀ.ਏ, ਬਾਬਾ ਖੁਸ਼ਵੰਤ ਸਿੰਘ ਦਿਵਾਨ ਟੋਡਰ ਮੱਲ ਟਰੱਸਟ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਮੇਨੈਜਰ, ਦਲਬੀਰ ਸਿੰਘ ਮੇਨੈਜਰ, ਗਗਨਦੀਪ ਸਿੰਘ ਮੇਨੈਜਰ, ਸੁਰਿੰਦਰਪਾਲ ਸਿੰਘ ਰਿੰਕੂ, ਨਵਜੋਤ ਸਿੰਘ ਤਰਸਿੱਕਾ, ਬਿਕਰਮ ਸਿੰਘ ਹੈਲਥ ਅਫਸਰ ਸਿਵਲ ਸਰਜਨ ਦਫ਼ਤਰ ਅਤੇ ਸ਼ਹਿਰ ਦੇ ਸਮਾਜ ਸੇਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media