ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – 68ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਵੁਸ਼ੂ ਖੇਡ ਦੇ ਪਿਛਲੇ ਦਿਨੀਂ ਸਕੂਲ ਆਫ ਐਮੀਨੈਂਸ ਲੋਂਗੋਵਾਲ
ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ।ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੀ ਦਿਲਨਾਜ਼ ਕੌਰ, ਸ਼ਹਿਨਾਜ਼ ਕੌਰ, ਹਸਰਤਜੋਤ ਕੌਰ, ਹਿਮਾਂਸ਼ੂ ਛਾਬੜਾ, ਮਾਨਿਤ ਗਰਗ ਅਤ ਬਿਕਰਮਪ੍ਰੀਤ ਸਿੰਘ ਚੌਹਾਨ ਨੇ ਅੰਡਰ-17 ਖੇਡਦਿਆਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਜਿੱਤੇ ਅਤੇ ਰਾਜ ਪੱਧਰੀ ਮੁਕਾਬਲਿਆਂ ‘ਚ ਆਪਣੀ ਥਾਂ ਪੱਕੀ ਕਰ ਲਈ ਹੈ।ਇਸ ਤੋਂ ਇਲਾਵਾ ਜਿਵਿਕਾ, ਹੁਸਨਪ੍ਰੀਤ ਕੌਰ, ਮਨਜੋਤ ਕੌਰ, ਮਨਕਰਨ ਸਿੰਘ, ਗੁਰਕਮਲਵੀਰ ਸਿੰਘ ਨੇ ਸਿਲਵਰ ਮੈਡਲ ਅਤੇ ਅਨੁਸ਼੍ਰੀ ਮਾਨ, ਪ੍ਰਭਨੂਰ ਨੇ ਕਾਂਸੀ ਮੈਡਲ ਆਪਣੇ ਨਾਮ ਕੀਤੇ।ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰਿੰ. ਯਸ਼ਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ ਵੁਸ਼ੂ ਕੋਚ ਰੋਮਨ ਸੇਨ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media