Tuesday, September 29, 2026

ਲੋੜਵੰਦਾਂ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਨੇ ਵੰਡੇ ਟਰਾਈ ਸਾਈਕਲ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਆਪਣੇ ਨਿਵਾਸ ਸਥਾਨ ‘ਤੇ ਤਿੰਨ ਲੋੜਵੰਦ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਸੌਂਪੇ ਗਏ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਅਪਣੇ ਹਲਕੇ ਦੇ ਪਿੰਡਾਂ ਤੱਕ ਪਹੁੰਚ ਕਰ ਰਹੇ ਹਨ।ਪਿੱਛਲੇ ਦਿਨੀਂ ਉਨ੍ਹਾਂ ਨੂੰ ਪਿੰਡ ਸ਼ਾਨਪੁਰ ਜਾਣ ਦਾ ਮੋਕਾ ਮਿਲਿਆ ਸੀ।ਇਸ ਦੋਰਾਨ ਪਿੰਡ ਦੇ ਦਿਵਿਆਂਗ ਬਜ਼ੁਰਗਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਟਰਾਈ ਸਾਈਕਲ ਦੀ ਲੋੜ ਹੈ।ਇਸ ਲਈ ਅੱਜ ਉਨ੍ਹਾਂ ਤਿੰਨ ਬਜ਼ੁਰਗਾਂ ਨੂੰ ਟਰਾਈ ਸਾਈਕਲ ਦਿੱਤੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਮਾਨਵਤਾ ਦੇ ਆਧਾਰ ’ਤੇ ਹਰ ਵਿਅਕਤੀ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।ਪੰਜਾਬ ਸਰਕਾਰ ਆਖਰੀ ਮੁਕਾਮ ’ਤੇ ਖੜ੍ਹੇ ਹਰ ਉਸ ਵਿਅਕਤੀ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਯਤਨਸ਼ੀਲ ਹੈ, ਜੋ ਅਸਲ ਵਿੱਚ ਇਸ ਦਾ ਹੱਕਦਾਰ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …