ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਦੇ ਨਿਵਾਸ ‘ਤੇ ਜਿਲ੍ਹਾ ਪਠਾਨਕੋਟ ਦੇ ਡੀਪੂ ਹੋਲਡਰਾਂ ਦਾ ਇੱਕ ਵਫਦ
ਉਨਾਂ ਨੂੰ ਮਿਲਿਆ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ।ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਚਰਚਾ ਕਰਕੇ ਡੀਪੂ ਹੋਲਡਰਾਂ ਦੀ ਜੋ ਬਕਾਇਆ ਰਾਸ਼ੀ ਸੀ, ਉਹ ਸਾਰੀ 103 ਕਰੋੜ ਰੁਪਏ ਦੀ ਰਾਸ਼ੀ ਰਲੀਜ਼ ਕਰਵਾਈ ਗਈ ਹੈ।ਇਹ ਸਿੱਧੇ ਤੋਰ ‘ਤੇ ਉਨਾਂ ਦੇ ਖਾਤਿਆਂ ਵਿੱਚ ਚਲੀ ਗਈ ਹੈ।ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਦੀ ਮੰਗ ਸੀ ਕਿ ਰਾਸ਼ਨ ਦੀ ਵੰਡ ‘ਤੇ ਡੀਪੂ ਹੋਲਡਰਾਂ ਨੂੰ ਜੋ 45 ਪੈਸੇ ਮਿਲਦੇ ਹਨ, ਉਸ ਨੂੰ ਵਧਾਇਆ ਜਾਵੇ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਨ੍ਹਾਂ ਡੀਪੂ ਹੋਲਡਰਾਂ ਨੂੰ ਹੁਣ ਰਾਸ਼ਨ ਦੀ ਵੰਡ ‘ਤੇ ਦੋਗੁਣਾ ਪੈਸੇ ਮਿਲਣਗੇ ਅਤੇ ਇਹ ਰਾਸ਼ੀ ਅਪ੍ਰੈਲ 2024 ਤੋਂ ਦਿੱਤੀ ਜਾਵੇਗੀ।
ਇਸ ਮੌਕੇ ਡੀਪੂ ਹੋਲਡਰ ਪੰਜਾਬ ਪ੍ਰਧਾਨ ਰਾਮਪਾਲ ਮਹਾਜਨ, ਕਪਿਲ ਸ਼ਰਮਾ ਜਰਨਲ ਸਕੱਤਰ, ਬਲਜੀਤ ਮਹਾਜਨ, ਪਵਨ ਕੁਮਾਰ, ਸੰਦੀਪ ਸ਼ਰਮਾ, ਮੋਹਣ ਲਾਲ, ਅਨਿਲ ਕੁਮਾਰ, ਵਿਜੈ ਕੁਮਾਰ, ਰਵਿੰਦਰ ਕੁਮਾਰ, ਰਾਜੇਸ਼ ਸੇਠੀ ਅਤੇ ਹੋਰ ਡੀਪੂ ਹੋਲਡਰਾਂ ਨੇ ਕੈਬਨਿਟ ਮੰਤਰੀ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media