Monday, September 16, 2024

ਬਲਾਕ ਘਰੋਟਾ ਅਤੇ ਧਾਰ ਅੰਦਰ ਬਲਾਕ ਪੱਧਰੀ ਖੇਡਾਂ ਦਾ ਆਗਾਜ਼

ਪਠਾਨਕੋਟ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਖੇਡ ਵਿਭਾਗ ਡਾਇਰੈਕਟਰ ਸਪੋੋਰਟਸ ਪੰਜਾਬ ਅਤੇ ਜਿਲ੍ਹਾ ਖੇਡ ਅਫਸਰ ਪਠਾਨਕੋਟ ਲਵਜੀਤ ਸਿੰਘ ਵਲੋੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਹ ਟੂਰਨਾਮੈਂਟ ਬਲਾਕ ਘਰੋਟਾ ਅਤੇ ਧਾਰਕਲਾਂ ਵਿੱਚ ਐਥਲੈਟਿਕਸ, ਕਬੱਡੀ, ਵਾਲੀਬਾਲ, ਫੁੱਟਬਾਲ ਅਤੇ ਖੋਅ-ਖੋਅ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲਾਂ ਅਤੇ ਸਪੋਰਟਸ ਕਲੱਬਾਂ ਦੇ ਲਗਭਗ 1000 ਖਿਡਾਰੀਆਂ ਨੇ ਹਿੱਸਾ ਲਿਆ।ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਬਲਾਕ ਇੰਚਾਰਜ਼ ਪਵਨ ਕੁਮਾਰ ਵਲੋਂ ਕੀਤਾ ਗਿਆ।ਜਿਲ੍ਹਾ ਸਪੋਰਟਸ ਅਫਸਰ ਲਵਜੀਤ ਸਿੰਘ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਫਸਰ (ਖੇਡਾਂ), ਬਲਾਕ ਇੰਚਾਰਜ਼ ਸ਼੍ਰੀਮਤੀ ਪੂਜਾ ਰਾਣੀ, ਰਣਜੀਤ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ, ਸਾਹਿਲ ਸ਼ਰਮਾ ਖੇਡ ਪ੍ਰਮੋਟਰ ਅਤੇ ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈ ਸ਼ਾਮਲ ਹੋੋਏ।
ਘਰੋਟਾ ਬਲਾਕ -ਐਥਲੈਟਿਕਸ ਲੜਕੇ (ਅੰਡਰ-14) ਵਿੱਚ ਜਸਮੀਤ 600 ਮੀਟਰ ਡੀ.ਆਈ.ਪੀ.ਐਸ ਸਕੂਲ ਘਰੋਟਾ ਪਹਿਲੇ ਸਥਾਨ ‘ਤੇ ਰਿਹਾ ਅਤੇ ਪ੍ਰਣਵ ਐਸ.ਵੀ.ਐਮ ਘਰੋਟਾ ਦੂਜੇ ਸਥਾਨ ‘ਤੇ ਰਿਹਾ। ਲੜਕੇ (ਅੰਡਰ-17) 200 ਮੀਟਰ ਵਿੱਚ ਨਿਤਨ ਸ ਸ ਸ ਸਕੂਲ ਘਰੋਟਾ ਪਹਿਲੇ ਤੇ ਅਤੇ ਰਣਵਿਜੇ ਸਲਾਰੀਆ ਸ ਸ ਸ ਸਕੂਲ ਘਰੋਟਾ ਦੂਜੇ ਸਥਾਨ ‘ਤੇ ਰਿਹਾ।ਕਬੱਡੀ ਲੜਕੇ (ਅੰਡਰ-14) ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ‘ਤੇ ਰਿਹਾ।(ਅੰਡਰ-17) ਸ ਸ ਸ ਸਕੂਲ ਘਰੋਟਾ ਪਹਿਲੇ ਅਤੇ ਡੀ.ਆਈ.ਪੀ.ਐਸ ਸਕੂਲ ਘਰੋਟਾ ਦੂਜੇ ਸਥਾਨ ‘ਤੇ ਰਹੇ।ਅੰਡਰ-21 ਲੜਕੇ ਯੂਥ ਕਲੱਬ ਨੰਗਲਭੂਰ ਪਹਿਲੇ ਅਤੇ ਘਰੋਟਾ ਦੂਜੇ ਸਥਾਨ ‘ਤੇ ਰਹੇ।
ਧਾਰਕਲਾਂ ਬਲਾਕ – ਵਾਲੀਬਾਲ (ਲੜਕੇ) ਅੰਡਰ-17 ਗਰੁੱਪ ਵਿੱਚ ਸਾਵਨ ਸਕੂਲ ਪਹਿਲੇ ਅਤੇ ਸ ਸ ਸ ਸਕੂਲ ਬਧਾਨੀ ਦੂਜੇ ਸਥਾਨ ਤੇ ਰਹੇ। ਅੰਡਰ-21 ਗਰੁੱਪ ਵਿੱਚ ਆਰ ਐਸ ਡੀ ਸ ਸ ਸਕੂਲ ਪਹਿਲੇ ਅਤੇ ਵੋਈਲੈਂਡ ਸਕੂਲ ਦੂਜੇ ਸਥਾਨ ‘ਤੇ ਰਹੇ।ਇਹ ਸਾਰੀਆਂ ਟੀਮਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਪਹੁੰਚ ਗਈਆਂ ਹਨ।ਖੋਅ-ਖੋਅ ਲੜਕੀਆਂ (ਅੰਡਰ-14) ਵਿੱਚ ਬਾਬਾ ਲਾਲ ਦਿਆਲ ਸ ਸ ਸਕੂਲ ਬੁੰਗਲ ਫਾਇਨਲ ਵਿੱਚ ਪਹੁੰਚ ਗਿਆ।ਐਥਲੈਟਿਕਸ ਲੜਕੇ (ਅੰਡਰ-14) ਵਿੱਚ ਲਵ ਸ਼ਰਮਾ 60 ਮੀਟਰ ਪਹਿਲੇ ਸਥਾਨ ‘ਤੇ ਰਿਹਾ।ਲੜਕੇ (ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ ਤੇ ਰਿਹਾ।(ਅੰਡਰ-14) ਵਿੱਚ ਲਵ ਸ਼ਰਮਾ 60 ਮੀਟਰ ਪਹਿਲੇ ਸਥਾਨ ‘ਤੇ ਰਿਹਾ।ਲੜਕੇ (ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ `ਤੇ ਰਿਹਾ।ਲੜਕੀਆਂ (ਅੰਡਰ-17) ਸ਼ਾਟਪੁੱਟ ਵਿੱਚ ਨੰਦਨੀ ਪਠਾਨੀਆ ਪਹਿਲੇ ਅਤੇ ਦੀਕਸ਼ਿਤ ਦੂਜੇ ਸਥਾਨ ਤੇ ਰਹੀ।ਲੜਕੀਆਂ (ਅੰਡਰ-17) ਲਾਂਗ ਜੰਪ ਵਿੱਚ ਸੀਤਲਾ ਪਹਿਲੇ ਸਥਾਨ ‘ਤੇ ਰਹੀ ਅਤੇ ਰਾਸ਼ੀ ਦੂਜੇ ਸਥਾਨ ‘ਤੇ ਰਹੀ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …