ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਭਾਰਤ ਸਰਕਾਰ ਦੇ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼ ਮੰਤਰਾਲੇ ਅਧੀਨ ਰਜਿ. ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ 30 ਦਿਨਾਂ ਵਾਤਾਵਰਨ ਚੈਲੇਂਜ਼ ਦੇ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ।ਮੁੱਖ ਮਹਿਮਾਨ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ ਸਮਰਥ ਸ਼ਰਮਾ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਐਡਵੋਕੇਟ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਨੰਨ੍ਹੇ ਪੌਦੇ ਦੇ ਕੇ ਸੁਆਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਆਧੁਨਿਕ ਸੰਦਰਭ ਵਿੱਚ ਸਮਾਜ ਸੇਵਾ ਦੀ ਮਹੱਤਤਾ ਅਤੇ ਆਰੀਆ ਸਮਾਜ ਦੇ ਦਸ ਸਿਧਾਂਤਾਂ ਬਾਰੇ ਚਾਨਣਾ ਪਾਇਆ।
ਸਮਰਥ ਸ਼ਰਮਾ ਨੇ ਵਾਤਾਵਰਣ ਦੀ ਸਥਿਰਤਾ ਵਿੱਚ ਸਹਾਇਤਾ ਕਰਨ ਲਈ ਕਾਲਜ ਦੀਆਂ ਵੱਖ-ਵੱਖ ਪ੍ਰਾਪਤੀਆਂ ਨੂੰ ਸਵੀਕਾਰ ਕਰਦਿਆਂ ਕਾਲਜ ਨੂੰ ਈਕੋ-ਫਰੈਂਡਲੀ ਕਾਲਜ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।ਉਨ੍ਹਾਂ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਿਸ਼ਵ ਵਾਤਾਵਰਣ ਸੰਬੰਧੀ ਮੁੱਦਿਆਂ ਦਾ ਅਟੁੱਟ ਸਮਰਥਕ ਹੋਣ ਲਈ ਈਕੋ-ਵਿਜ਼ਨਰੀ ਐਵਾਰਡ ਨਾਲ ਵੀ ਸਨਮਾਨਿਆ।
ਹੈਡ ਗਰਲ ਮਹਿਕਦੀਪ ਕੌਰ (ਬੀ.ਕਾਮ-ਸਮੈਸਟਰ ਪੰਜਵਾਂ) ਨੇ ਇਸ ਚੈਲੇਂਜ਼ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਰੁੱਖ ਲਗਾਉਣ ਦੀ ਮੁਹਿੰਮ, ਜ਼ੀਰੋ ਵੇਸਟ ਕੁਕਿੰਗ, ਐਲ.ਈ.ਡੀ ਲਾਈਟਿੰਗ ਤੇ ਸਵਿੱਚ, ਨੋ ਕਾਰ ਡੇ, ਪਲਾਂਟ-ਅਧਾਰਿਤ ਦਿਨ, “ਸਵੱਛ ਅਤੇ ਹਰਿਆਲੀ ਭਾਰਤ” ਦੇ ਥੀਮ `ਤੇ ਜਲ-ਵਾਰ ਬਾਗਬਾਨੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਆਰੀਆ ਕਪੂਰ (ਬੀ.ਬੀ.ਏ-ਸਮੈਸਟਰ ਪੰਜਵਾਂ) ਨੇ 30 ਦਿਨਾ ਵਾਤਾਵਰਨ ਚੈਲਜ ਦੌਰਾਨ ਆਪਣਾ ਨਿੱਜੀ ਸਿੱਖਣ ਦਾ ਤਜਰਬਾ ਸਾਂਝਾ ਕੀਤਾ।
ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਗਰੀਨ ਅੰਬੈਸਡਰ ਵਜੋਂ ਮਾਨਤਾ ਦਿੱਤੀ ਗਈ। ਇਸ ਤੋਂ ਇਲਾਵਾ, ਸ਼੍ਰੀਮਤੀ ਸੁਰਭੀ ਸੇਠੀ, ਨੋਡਲ ਅਫਸਰ ਅਤੇ ਡਾ. ਨਿਧੀ ਅਗਰਵਾਲ ਕੋ-ਆਰਡੀਨੇਟਰ ਨੂੰ ਵੀ ਉਨ੍ਹਾਂ ਦੇ ਮਿਹਨਤੀ ਕੰਮ ਲਈ ਗ੍ਰੀਨ ਗਾਈਡ ਐਵਾਰਡ ਨਾਲ ਸਨਮਾਨਿਤ ਕੀਤਾ।ਸਮਾਗਮ ਦੀ ਸਮਾਪਤੀ ‘ਤੇ ਐਡਵੋਕੇਟ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪ੍ਰਿੰਸੀਪਲ ਡਾ. ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਸਮਰਥ ਸ਼ਰਮਾ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤਾ।ਡਾ. ਅਨੀਤਾ ਨਰੇਂਦਰ ਮੁਖੀ ਹਿੰਦੀ ਵਿਭਾਗ ਵਲੋਂ ਕੁਸ਼ਲ ਮੰਚ ਸੰਚਾਲਨ ਕੀਤਾ ਗਿਆ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …