ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਪੰਜਾਬ ਦੇ ਨੌਜੁਆਨਾ ਨੂੰ ਨਸ਼ਾ ਲਾਊਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਹੀ ਹੈ, ਜਿਹੜੀ ਆਪਣੀ ਪਾਰਟੀ ਦੇ ਹੋਣ ਵਾਲੇ ਹਰ ਪ੍ਰੋਗਰਾਮਾਂ ਵਿਚ ਨੌਜੁਆਨਾਂ ਦੀ ਭੀੜ ਇਕੱਠੀ ਕਰਣ ਲਈ ਉਨਾਂ ਨੂੰ ਨਸ਼ੇ ਦਾ ਲਾਲਚ ਦਿੰਦੀ ਰਹੀ ਹੈ, ਉਹੀ ਲਾਲਚ ਅੱਜ ਪੰਜਾਬ ਨੂੰ ਘੁੱਣ ਵਾਂਗੂ ਖਾ ਰਿਹਾ ਹੈ।ੱਪੰਜਾਬ ਦੇ ਉਪ ਮੁੱਖ ਮੰਤਰੀ ਆਪਣੀ ਸਟੇਜ ਤੇ ਇਹ ਕਹਿੰਦੇ ਨਹੀਂ ਥੱਕਦੇ ਕਿ ਪੰਜਾਬ ਨੂੰ ਨਸ਼ਿਆਂ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਹੈ, ਪਰੰਤੁ ਉਨਾਂ ਦੇ ਹੀ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨਾਂ ਸਾਹਮਣੇ ਹੀ ਇਹ ਕਿਹਾ ਸੀ ਕਿ ਪੰਜਾਬ ਵਿਚ ਨਸ਼ਾ ਵਿੱਕ ਰਿਹਾ ਅਤੇ ਵਿਕਾਇਆ ਜਾ ਰਿਹਾ ਹੈ, ਜਿਸ ਨੂੰ ਖਤਮ ਕਰਣ ਦੀ ਜਰੁਰਤ ਹੈ।ਸz. ਗੁਮਟਾਲਾ ਨੇ ਅਜਿਹੇ ਆਗੂੁਆਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਬਾਦਲਾਂ ਦੇ ਦਬਾਅ ਹੇਠ ਕੰਮ ਕਰਣ ਦੀ ਬਜਾਏ ਜਨਤਾ ਸਾਹਮਣੇ ਸੱਚ ਕਹਿਣ ਦੀ ਜਰੁਰਤ ਕੀਤੀ।ਨਸ਼ਾ ਇਕ ਗੰਭੀਰ ਮਸਲਾ ਹੈ ਅਤੇ ਇਸ ਨੂੰ ਇਕ ਚੈਲੇਂਜ ਦੇ ਤੌਰ ਤੇ ਹੀ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਵਿਚ ਇਨਾਂ ਦੀਆਂ ਹੀ ਸਰਕਾਰਾਂ ਹਨ ਅਤੇ ਇਸ ਮੁੱਦੇ ਤੇ ਉਨਾਂ ਨੂੰ ਪਾਰਟੀਬਾਜੀ ਤੋ ਉਠ ਕੇ ਵਿਰੋਧੀ ਧੀਰਾਂ, ਵੱਖ-ਵੱਖ ਸਾਮਾਜਕ, ਧਾਰਮਕ ਸੰਗਠਨਾ ਨੂੰ ਨਾਲ ਲੈ ਕੇ ਉਚ ਪੱਧਰ ਤੇ ਮੀਟਿੰਗ ਕਰਕੇ ਇਸ ਦਾ ਹਲ ਲੱਭਣਾ ਚਾਹੀਦਾ ਹੈ।ਕਿਉਂਕਿ ਪੰਜਾਬ ਦੇ ਨੌਜੁਆਨ ਭਾਰੀ ਗਿਣਤੀ ਵਿਚ ਨਸ਼ੇ ਦੇ ਆਦੀ ਹੋ ਚੁੱਕੇ ਹਨ ਅੱਤੇ ਉਹ ਨਸ਼ੇ ਦੀ ਲੱਤ ਨੂੰ ਪੁਰਾ ਕਰਣ ਲਈ ਗਲਤ ਕੰਮਾ ਵੱਲ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਫੌਜ ਲਈ ਪਹਿਲਾਂ ਪੰਜਾਬੀ ਨੋਜੁਆਨਾਂ ਦੀ ਹੋੜ ਹੁੰਦੀ ਸੀ, ਜੋਕਿ ਹੁਣ ਖਤਮ ਹੁੰਦੀ ਜਾ ਰਹੀ ਹੈ।
ਕੁੱਝ ਦਿਨ ਪਹਿਲਾਂ ਅਕਾਲੀ ਦਲ ਵੱਲੋ ਦਿੱਤੇ ਗਏ ਧਰਨੇ ਨੂੰ ਵੀ ਉਨਾਂ ਨੇ ਇਕ ਡਰਾਮਾ ਕਰਾਰ ਦਿੱਤਾ ਹੈ। ਉਨਾਂ ਕਿਹਾ ਹੈ ਕਿ ਇਹ ਧਰਨਾ ਬੀ.ਐਸ.ਐਫ ਦਾ ਹੌਂਸਲਾ ਤੋੜਨ ਵਾਲਾ ਸੀ।ਉਨਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਇਲਾਕਾ ਜਾਂ ਪਿੰਡ ਨਸ਼ਿਆਂ ਦੀ ਲਪੇਟ ਤੋਂ ਬਚਿਆ ਨਹੀਂ ਹੈ।ਉਨਾਂ ਕਿਹਾ ਕਿ ਝੂਠ ਦੀ ਸਟੇਜ਼ ਸਜਾ ਕੇ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਅਕਾਲੀ ਦਲ ਗੁੰਮਰਾਹ ਕਰ ਸਕਦਾ ਹੁੰਦਾ ਤਾਂ ਇਸ ਦਾ ਖਾਮਿਆਜਾ ਭਾਜਪਾ ਦੇ ਆਗੂ ਅਰੁਣ ਜੇਤਲੀ ਨੂੰ ਨਹੀਂ ਸੀ ਭੁਗਤਣਾ ਪੈਣਾ।ਉੱਥੇ ਹੀ ਉਨਾਂ ਕਿਹਾ ਕਿ ਪੀਪਲਸ ਪਾਰਟੀ ਆਫ ਪੰਜਾਬ ਦੇ ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਨੇ ਵੀ ਸੁਝਾਅ ਦਿੱਤਾ ਹੈ ਕਿ ਪੰਜਾਬ ਪੁਲਸ ਤੋ ਜੇਕਰ ਰਾਜਸੀ ਦਬਾਅ ਹਟ ਜਾਵੇ ਤਾ ਪੁਲਸ ਆਪਣੇ ਆਪ ਨਸ਼ੇ ਤੇ ਕਾਬੂ ਪਾ ਸਕਦੀ ਹੈ।ਉਨਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਪੰਜਾਬ ਵਿੱਚ ਅੱਤਵਾਦ ਖਤਮ ਕਰ ਸਕਦੀ ਹੈ ਤੇ ਨਸ਼ੇ ਦਾ ਅੱਤਵਾਦ ਖਤਮ ਕਰਨਾ ਔਖਾ ਨਹੀਂ।
Punjab Post Daily Online Newspaper & Print Media