Saturday, October 10, 2026

 ਪੱਤਰਕਾਰ ਸੁਖਬੀਰ ਸਿੰਘ ਨੂੰ ਸਦਮਾ – ਚਾਚੇ ਦਾ ਦਿਹਾਂਤ

PPN0701201513
ਅੰਮ੍ਰਿਤਸਰ, 8 ਜਨਵਰੀ (ਗੁਰਪ੍ਰੀਤ ਸਿੰਘ) – ਪੱਤਰਕਾਰ ਸੁਖਬੀਰ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਸੁਰਜੀਤ ਸਿੰਘ ਦਾ ਦੇਹਾਂਤ ਹੋ ਗਿਆ।72 ਸਾਲਾ ਸੁਰਜੀਤ ਸਿੰਘ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿੰਨ੍ਹਾਂ ਨੇ ਅੱਜ ਆਪਣੇ ਗ੍ਰਹਿ ਕੋਟ ਮਾਹਣਾ ਸਿੰਘ ਤਰਨ ਤਾਰਨ ਰੋਡ ਵਿਖੇ ਆਖਰੀ ਸਾਹ ਲਿਆ।ਉਹ ਆਪਣੇ ਪਿਛੇ ਪਤਨੀ ਸਮੇਤ ਦੋ ਬੇਟੇ ਅਤੇ ਤਿੰਨ ਬੇਟੀਆਂ ਛੱਡ ਗਏ ਹਨ।ਸੁਰਜੀਤ ਸਿੰਘ ਦਾ ਬਾਅਦ ਦੁਪਹਿਰ ਅੰਤਮ ਸੰਸਕਾਰ ਕਰ ਦਿਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਸਾਕ ਸਬੰਧੀਆਂ ਸਮੇਤ ਰਾਜਸੀ, ਧਾਰਮਿਕ ਅਤੇ ਹੋਰ ਸਨੇਹੀਆਂ ਨੇ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply