Thursday, September 19, 2024

ਛੀਨਾ ਨੇ ‘ਅਪਲਾਈਡ ਮਨੋਵਿਗਿਆਨ’ ਪੁਸਤਕ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਡੂੰਘਾਈ ਅਤੇ ਵਿਸਥਾਰਪੂਰਵਕ ਦਰਸਾਉਂਦੀ ‘ਅਪਲਾਈਡ ਮਨੋਵਿਗਿਆਨ’ ਪੁਸਤਕ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਆਪਣੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਸਥਿਤ ਦਫ਼ਤਰ ਵਿਖੇ ਲੋਕ ਅਰਪਿਤ ਕੀਤੀ ਗਈ।ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ (ਪ੍ਰੋ:) ਡਾ. ਅਮਨਪ੍ਰੀਤ ਕੌਰ ਦੁਆਰਾ ਉਕਤ ਪੁਸਤਕ ’ਚ ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕਰਕੇ ਦਰਸਾਇਆ ਗਿਆ ਹੈ।
ਛੀਨਾ ਨੇ ਡਾ. ਅਮਨਪ੍ਰੀਤ ਕੌਰ ਪੁਸਤਕ ਸਬੰਧੀ ਕੀਤੀ ਗਈ ਸਖ਼ਤ ਜਦੋ-ਜਹਿਦ ’ਤੇ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਪਾਠ ਪੁਸਤਕ ’ਚ ਸੰਭਵ ਅਤੇ ਜ਼ਰੂਰੀ ਸਾਰਨੀਆਂ ਅਤੇ ਚਿੱਤਰਾਂ ਦੀ ਪੇਸ਼ਕਾਰੀ ਕਿਤਾਬ ਨੂੰ ਹੋਰ ਵੀ ਮਨਮੋਹਕ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਸਰਲ ਭਾਸ਼ਾ ਅਤੇ ਰੰਗਦਾਰ ਸ਼ਬਦਾਵਲੀ ਦੀ ਵਰਤੋਂ ਨਾਲ ਡਾ. ਅਮਨਪ੍ਰੀਤ ਕੌਰ ਨੇ ਰੋਜ਼ਾਨਾ ਜੀਵਨ ਨਾਲ ਸਬੰਧਿਤ ਅਣਗਿਣਤ ਉਦਾਹਰਣਾਂ ਪੇਸ਼ ਕਰਕੇ, ਖਾਸਕਰ ਵਿਦਿਆਰਥੀ ਜੀਵਨ, ਘਰੇਲੂ, ਨਰਸਜ਼, ਸਿਹਤ ਸੰਭਾਲ ਅਤੇ ਸਿਹਤ ਵਿਭਾਗ ਆਦਿ ਨੂੰ ਪੁਸਤਕ ਪ੍ਰੇਮੀਆਂ ਦੇ ਰੂਬਰੂ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਵਿਜ਼ਨ ਹੈਲਥ ਸਾਇੰਸਜ਼ ਪਬਲਿਸਰਜ਼, ਮੋਹਾਲੀ ਵੱਲੋਂ ਪ੍ਰਕਾਸ਼ਿਤ ਪੁਸਤਕ ਜੀ.ਐਨ.ਐਮ, ਪੋਸਟ ਬੇਸਿਕ, ਬੀ.ਐਸ.ਸੀ ਨਰਸਿੰਗ, ਐਮ.ਐਸ.ਸੀ ਨਰਸਿੰਗ ਅਤੇ ਅਪਲਾਈਡ ਹੈਲਥ ਕੋਰਸਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।
ਡਾ. ਅਮਨਪ੍ਰੀਤ ਕੌਰ ਨੇ ਛੀਨਾ ਦਾ ਪੁਸਤਕ ਨੂੰ ਲੋਕ ਅਰਪਿਤ ਕਰਨ ’ਤੇ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਪੁਸਤਕ ’ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਉਪ-ਕੁਲਪਤੀ ਡਾ: ਰਾਜੀਵ ਸੂਦ ਅਤੇ ਐਸ.ਕੇ.ਐਸ.ਐਸ ਕਾਲਜ ਆਫ਼ ਨਰਸਿੰਗ, ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਗਿੱਲ ਵਲੋਂ ਮੁੱਖਬੰਧ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਿਤਾਬ ਇੰਡੀਅਨ ਨਰਸਿੰਗ ਕਾਊਂਸਲ ਨਵੀਂ ਦਿੱਲੀ ਦੇ ਵਰਣਿਤ ਬੀ.ਐਸ.ਸੀ ਨਰਸਿੰਗ ਦੇ ਸਿਰਫ਼ ‘ਰਾਵਾਇਜ਼ਡ ਸਿਲੇਬਸ’ ਨੂੰ ਪੂਰੀ ਤਰ੍ਹਾਂ ਨਾਲ ਹੀ ਨਹੀਂ ਕਵਰ ਕਰਦੀ, ਬਲਕਿ ਇਸ ਡਿਗਰੀ ਕੋਰਸ ਦੇ ਪੁਰਾਣੇ ਸਿਲੇਬਸ, ਹੋਰ ਨਰਸਿੰਗ ਕੋਰਸਾਂ ਤੇ ਸਹਿਯੋਗੀ ਸਿਹਤ ਵਿਗਿਆਨ ਦੇ ਵਿਸ਼ਿਆਂ ਦਾ ਵੀ ਮਿਸ਼ਰਣ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …