ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ)- ਸਮਾਜਿਕ, ਧਾਰਮਿਕ, ਸਾਹਿਤਕ, ਸੰਸਕ੍ਰਿਤੀ, ਵਿਦਿਆ ਕਾਰਜ਼ਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਸੰਚਾਲਨ ਕਰਨ ਵਾਲੀ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵਲੋਂ ਵਾਈ.ਐਸ ਸਕੂਲ ਹੰਡਿਆਇਆ ਵਿਖੇ ਜਿਲਾ ਪੱਧਰੀ ਅਧਿਆਪਕ ਦਿਵਸ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਸਮਾਜਿਕ ਸਿੱਖਿਆ ਦੇ ਖੇਤਰ ਦੀਆਂ ਅਨੇਕਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਲਾਇਨ ਦਰਸ਼ਨ ਕੁਮਾਰ, ਅਸ਼ੋਕ ਗਰਗ, ਯਸ਼ਪਾਲ ਗਰਗ, ਭੋਜਰਾਜ ਗਰਗ, ਰਵਿੰਦਰ ਬਾਂਸਲ, ਮਨਜੀਤ ਮਨਜੀਤ ਕਾਸ਼ਲ, ਵਰਿੰਦਰ ਮਿੱਤਲ, ਜਤਿੰਦਰ ਗੋਇਲ, ਆਰ.ਪੀ ਸਿੰਘ, ਸੁਖਦਰਸ਼ਨ ਸਿੰਘ ਤੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਕਾਰਜ ਕਰਨ ਵਾਲੀਆਂ ਵਧੀਆ ਸ਼ਖਸ਼ੀਅਤਾਂ ਨੂੰ ਹਰ ਸਾਲ ਅਧਿਆਪਕ ਦਿਵਸ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਾਰ ਅਧਿਆਪਕ ਦਿਵਸ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਪਹੁੰਚੇ।ਉਨ੍ਹਾਂ ਨੇ ਸਮੂਹ ਅਹੁੱਦੇਦਾਰਾਂ ਦੀ ਹਾਜ਼ਰੀ ਵਿੱਚ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।ਕਲੱਬ ਦੇ ਬੁਲਾਰੇ ਮਨਜੀਤ ਕਾਸ਼ਲ ਨੇ ਕਿਹਾ ਕਿ ਲਾਇਨਜ ਕਲੱਬ ਸਮਾਜ ਦੇ ਵਿਕਾਸ ਲਈ ਬਹੁਤ ਬਿਹਤਰੀਨ ਕੰਮ ਕਰ ਰਿਹਾ ਆ ਰਿਹਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …