ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2024 ਲਾਅ ਐਫ.ਵਾਈ.ਆਈ.ਪੀ./
ਟੀ.ਵਾਈ.ਪੀ ਬੀ.ਐਡ, ਬੀ.ਏ ਬੀ.ਐਡ, ਬੀ.ਐਸ.ਸੀ ਬੀ.ਐਡ, ਬੀ.ਕਾਮ ਬੀ.ਐਡ ਅਤੇ ਬੀ.ਐਡ, ਐਮ.ਐਡ ਰੈਗੂਲਰ ਸਮੈਸਟਰ ਪਹਿਲਾ ਦੇ ਰੈਗੂਲਰ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਫਾਰਮ ਆਨਲਾਈਨ ਪੋਰਟਲ (www.collegeadmissions.gndu.ac.in/loginNew.aspx ਉਤੇ ਭਰਨ ਅਤੇ ਫੀਸ ਆਨਲਾਈਨ/ਕੈਸ਼/ਡਰਾਫਟ ਰਾਹੀਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਡਾ. ਸ਼ਾਲਿਨੀ ਬਹਿਲ ਨੇ ਦੱਸਿਆ ਕਿ ਰੈਗੂਲਰ ਵਿਦਿਆਰਥੀਆਂ ਦੇ ਕਾਲਜਾਂ ਵੱਲੋਂ ਪੋਰਟਲ `ਤੇ ਵਿਸ਼ਾ ਸਿਲੈਕਟ ਕਰਨ ਅਤੇ ਚਲਾਨ ਪਿ੍ਰੰਟ ਕਰਨ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ 11 ਨਵੰਬਰ ਨਿਸਚਿਤ ਕੀਤੀ ਗਈ ਹੈ।250 ਰੁਪਏ ਨਾਲ ਮਿਤੀ 14 ਨਵੰਬਰ, 500 ਨਾਲ 18 ਨਵੰਬਰ, 1000 ਨਾਲ 21 ਨਵੰਬਰ, 2000 ਨਾਲ 25 ਨਵੰਬਰ ਨਿਸਚਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ 1000 ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਦੇ ਹਿਸਾਬ ਨਾਲ ਫੀਸ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਰੈਗੂਲਰ ਵਿਦਿਆਰਥੀਆਂ ਦੀ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਜਾਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਬਿਨਾ ਲੇਟ ਫੀਸ ਤੋਂ ਆਖਰੀ ਮਿਤੀ 14 ਨਵੰਬਰ ਹੈ। ਉਨ੍ਹਾਂ ਦੱਸਿਆ ਕਿ ਢਾਈ ਸੌ ਰੁਪਏ ਨਾਲ ਮਿਤੀ 18 ਨਵੰਬਰ, ਪੰਜ ਸੌ ਨਾਲ 21 ਨਵੰਬਰ, ਇਕ ਹਜ਼ਾਰ ਨਾਲ 25 ਨਵੰਬਰ, ਦੋ ਹਜ਼ਾਰ ਨਾਲ 28 ਨਵੰਬਰ ਨਿਸਚਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ 1000 ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਦੇ ਹਿਸਾਬ ਨਾਲ ਫੀਸ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ ਇਸ ਲਈ ਗਰੇਸ ਦਿਨਾਂ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media