ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਸਲਾਨਾ ਚੋਣ 24
ਅਕਤੂਬਰ ਨੂੰ ਹੋਣ ਜਾ ਰਹੀ ਹੈ।ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਵਲੋਂ ਅੱਜ ਵੱਡੀ ਗਿਣਤੀ ‘ਚ ਕਰਮਚਾਰੀਆਂ ਨੂੰ ਨਾਲ ਲੈ ਕੇ ਆਪਣੀ ਟੀਮ ਦੇ ਅਹੁੱਦੇਦਾਰਾਂ ਅਤੇ ਕਾਰਜ਼ਕਾਰਣੀ ਮੈਂਬਰਾਂ ਦੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਪ੍ਰੋ. (ਡਾ.) ਬਲਜਿੰਦਰ ਸਿੰਘ ਬੱਲ ਸਰੀਰਿਕ ਸਿੱਖਿਆ ਵਿਭਾਗ ਪਾਸ ਦਾਖਲ ਕਰਵਾਏ ਗਏ।
ਕਨਵੀਨਰ ਜਗੀਰ ਸਿੰਘ, ਸਹਾਇਕ ਰਜਿਸਟਰਾਰ ਕਾਲਜ ਸ਼ਾਖਾ ਅਤੇ ਸ੍ਰੀਮਤੀ ਹਰਵਿੰਦਰ ਕੌਰ ਕੈਸ਼ ਵਿਭਾਗ ਨੇ ਕਿਹਾ ਕਿ ਰਜ਼ਨੀਸ਼ ਭਾਰਦਵਾਜ ਜੋ ਨਾਨ-ਟੀਚਿੰਗ ਐਸੋਸੀਏਸ਼ਨ ਵਿੱਚ ਸਾਬਕਾ ਪ੍ਰਧਾਨ ਅਤੇ ਸਕੱਤਰ ਰਹਿਣ ਦੇ ਨਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਨੂੰ ਅਫ਼ਸਰ ਐਸੋਸੀਏਸ਼ਨ ਦੀ ਥਾਂ ‘ਤੇ ਨਾਨ-ਟੀਚਿੰਗ ਚੋਣ ਵਿੱਚ ਉਤਾਰਿਆ ਗਿਆ ਹੈ।ਫਰੰਟ ਨੂੰ ਉਸ ਦੀ ਸਹਿਯੋਗੀ ਡੈਮੋਕਰੇਟਿਕ ਅਫਸਰ ਫਰੰਟ ਦਾ ਵੀ ਭਰਪੂਰ ਸਮਰਥਨ ਮਿਲੇਗਾ।ਉਨ੍ਹਾਂ ਕਿਹਾ ਕਿ ਸਾਲ 2024-25 ਲਈ ੳਨ੍ਹਾਂ ਦੀ ਪਾਰਟੀ ਵਲੋਂ ਸੂਝਵਾਨ ਅਤੇ ਜੁਝਾਰੂ ਟੀਮ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪ੍ਰਧਾਨ ਦੇ ਅਹੁੱਦੇ ‘ਤੇ ਵਿਦੇਸ਼ੀ ਭਾਸ਼ਾਵਾਂ ਤੋਂ ਰਜ਼ਨੀਸ਼ ਭਾਰਦਵਾਜ, ਇੰਮਰਜਿੰਗ ਲਾਈਫ ਸਾਇੰਸ ਤੋਂ ਕੰਵਲਜੀਤ ਕੁਮਾਰ ਨੂੰ ਸਕੱਤਰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਲੇਖਾ ਸ਼ਾਖਾ ਤੋਂ ਵਿਪਨ ਕੁਮਾਰ ਨੂੰ ਸੀਨੀਅਰ ਉਪ ਪ੍ਰਧਾਨ, ਸੁਰੱਖਿਆ ਵਿਭਾਗ ਤੋਂ ਅਵਤਾਰ ਸਿੰਘ-5 ਨੂੰ ਉਪ ਪ੍ਰਧਾਨ, ਫੂਡ ਸਾਇੰਸ ਐਂਡ ਟੈਕਨਾਲੋਜੀ ਤੋਂ ਸਤਵੰਤ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ, ਕਪੈਸਟੀ ਇੰਨਹਾਂਸਮੈਂਟ ਪ੍ਰੋਗਰਾਮ ਦੇ ਕੁਲਜਿੰਦਰ ਸਿੰਘ ਬੱਲ ਨੂੰ ਸਕੱਤਰ ਪਬਲਿਕ ਰਿਲੇਸ਼ਨ, ਜਨਰਲ ਸਾਖਾ ਦੇ ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਸਰਬਜੀਤ ਕੌਰ ਲੇਖਾ ਸ਼ਾਖਾ, ਕਿਰਨਦੀਪ ਸਿੰਘ ਅਮਲਾ ਸ਼ਾਖਾ, ਹਰਚਰਨ ਸਿੰਘ ਗੁਪਤ ਸ਼ਾਖਾ, ਵਿਜੈ ਸ਼ਰਮਾ ਕੰਡਕਟ ਸ਼ਾਖਾ, ਮੋਹਿੰਦਰ ਸਿੰਘ ਵਹਿਕਲ ਵਿੰਗ, ਭੁਪਿੰਦਰ ਸਿੰਘ ਠਾਕੁਰ ਆਈ.ਕਿਊ.ਏ.ਸੀ ਵਿਭਾਗ, ਰੂਪ ਚੰਦ ਸਪੋਰਟਸ ਵਿਭਾਗ, ਵਿਕਰਮ ਸਿੰਘ ਉਸਾਰੀ ਵਿਭਾਗ, ਹਰਜੀਤ ਸਿੰਘ ਲੈਂਡਸਕੇਪ ਵਿਭਾਗ, ਤਰਸੇਮ ਸਿੰਘ ਅਸਟੇਟ ਵਿਭਾਗ ਨੂੰ ਉਮੀਦਵਾਰ ਬਣਾਇਆ ਗਿਆ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media