Friday, December 13, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਸੰਪਨ

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨ ਕਾਲਜਾਂ ਦਾ ਦੋ ਦਿਨਾਂ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ।ਜਿਸ ਦਾ ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨੀਊ ਅੰਮ੍ਰਿਤਸਰ ਵਿਜੇਤਾ ਬਣਿਆ।ਪਹਿਲਾ ਰਨਅਰਜ਼ਅਪ ਖਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ ਅੰਮ੍ਰਿਤਸਰ ਅਤੇ ਦੂਜਾ ਰਨਅਰਜ਼ਅਪ ਗੋਰਮਿੰਟ ਕਾਲਜ ਆਫ ਐਜੂਕੇਸ਼ਨ ਜਲੰਧਰ ਐਲਾਨਿਆ ਗਿਆ।
ਅੱਜ ਦੇ ਮੁੱਖ ਮਹਿਮਾਨ ਮੁਖੀ ਐਜੂਕੇਸ਼ਨ ਵਿਭਾਗ ਪੋ. (ਡਾ.) ਅਮਿਤ ਕਾਟਸ ਨੇ ਕਿਹਾ ਕਿ ਯੁਵਕ ਮੇਲੇ ਨੋਜਵਾਨਾਂ ਵਿਚ ਊਰਜ਼ਾ ਦਾ ਕੰਮ ਕਰਦੇ ਹਨ।ਜਿਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਹਿਮ ਰੋਲ ਅਦਾ ਕਰ ਰਹੀ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧਿਆਂ ਵਿੱਚ ਸ਼ਾਮਲ ਹੋਣ ਦੇ ਨਾਲ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਵੀ ਕੰਮ ਲਈ ਪ੍ਰੇਰਿਆ।
ਐਜੂਕੇਸ਼ਨ ਵਿਭਾਗ ਦੇ ਮੁਖੀ ਪੋ. (ਡਾ.) ਅਮਿਤ ਕਾਟਸ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਅਤੇ ਜੇਤੂ ਵਿਦਿਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ।ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ।ਯੁਵਕ ਮੇਲੇ ਵਿੱਚ ਕੋਸਟਿਉਮ ਪਰੇਡ, ਮਿਮੀਕਰੀ, ਸਕਿੱਟ, ਗੀਤ/ਗਜਲ ਅਤੇ ਲੋਕ ਗੀਤ, ਪੇਟਿੰਗ ਆਨ ਦਾ ਸਪਾਟ, ਸਕੈਚਿੰਗ, ਪੋਸਟਰ ਮੇਕਿੰਗ, ਕੋਲਾਜ਼, ਕਲੇਅ ਮਾਡਲਿੰਗ, ਸਲੋਗਨ ਰਾਇਟਿੰਗ ਅਤੇ ਕਾਰਟੂਨਿੰਗ, ਪੋਇਟੀਕਲ ਸਿੰਪੋਸੀਅਜਮ, ਐਲੋਕਿਉਸ਼ਨ ਅਤੇ ਡੀਬੈਟ, ਸ਼ਬਦ ਭਜਨ, ਗਰੁੱਪ ਸਾਂਅਗ ਇੰਡੀਅਨ, ਗਿੱਧਾ, ਰੰਗੋਲੀ, ਫੁੱਲਕਾਰੀ, ਮੇਂਹਦੀ, ਪੇਂਟਿੰਗ ਸਟਿੱਲ ਲਾਇਫ, ਕੁਇੱਜ਼ ਅਤੇ ਪ੍ਰੀਲੀਮਨਰੀ ਮੁਕਾਬਲੇ ਕਰਵਾਏ ਗਏ ।
ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ‘ਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀ-ਵਲੰਟੀਅਰਾਂ ਦੀ ਸੁਚੱ ਜੀ ਟੀਮ ਵਲੋਂ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਕੀਤਾ ਜਾਂਦਾ ਹੈ।

 

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …