Wednesday, August 19, 2026

ਅਕਾਲ ਅਕੈਡਮੀ ਦੀ ਵਿਦਿਆਰਥਣ ਮਨਜੋਤ ਕੌਰ ਦਾ ਰਾਜ ਪੱਧਰੀ ਫੁੱਟਬਾਲ ਮੁਕਾਬਲੇ ‘ਚ ਤੀਸਰਾ ਸਥਾਨ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਤਹਿਤ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਸਤਪਾਲ ਸਿੰਘ ਨੇ ਸੰਗਰੂਰ ਜ਼ਿਲ੍ਹੇ ਵੱਲੋਂ ਖੇਡਦਿਆਂ ਉਮਰ ਵਰਗ 14 ਸਾਲ ਫੁੱਟਬਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਹੁਸ਼ਿਆਰਪੁਰ ਵਿਖੇ 6 ਤੋਂ 10 ਅਕਤੂਬਰ ਤੱਕ ਹੋਈਆਂ 68ਵੀਆਂ ਰਾਜ-ਪੱਧਰੀ ਪੰਜਾਬ ਸਕੂਲ ਖੇਡਾਂ ਵਿੱਚ ਅਕਾਲ ਅਕੈਡਮੀ ਦੀ ਇਹ ਜਿੱਤ ਵਿਦਿਆਰਥਣ ਮਨਜੋਤ ਕੌਰ ਨੂੰ ਪੀ.ਟੀ.ਆਈ ਅਧਿਆਪਕ ਜਰਨੈਲ ਸਿੰਘ ਅਤੇ ਪਰਿਵਾਰ ਦੇ ਸਹਿਯੋਗੀ ਗੁਰਲਾਲ ਸਿੰਘ ਦੁਆਰਾ ਕਰਵਾਈ ਗਈ ਸਖਤ ਮਿਹਨਤ ਸਦਕਾ ਸੰਭਵ ਹੋਈ ਹੈ।ਅਕੈਡਮੀ ਪਹੁੰਚਣ `ਤੇ ਵਿਦਿਆਰਥਣ ਮਨਜੋਤ ਕੌਰ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥਣ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …