ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਪਲੇਅ ਸਕੂਲ ਵਿੱਚ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਦੀ ਅਗਵਾਈ ਹੇਠ ਕਰਵਾਏੇ ਗਏ ਸਮਾਗਮ ਵਿੱਚ ਛੋਟੇ-ਛੋਟੇ ਬੱਚੇ ਰਮਾਇਣ ਦੇ ਵੱਖਰੇ ਵੱਖਰੇ ਪਾਤਰ ਜਿਵੇਂ ਕਿ ਸ਼੍ਰੀ ਰਾਮ, ਸ਼੍ਰੀ ਲਛਮਨ, ਮਾਤਾ ਸੀਤਾ ਜੀ, ਸ਼੍ਰੀ ਹਨੂਮਾਨ ਜੀ, ਲਵ ਕੁਸ਼ ਬਣ ਕੇ ਆਏ।ਦੁਰਗਾ ਅਸ਼ਟਮੀ ਦੇ ਸਮੇਂ ਸਕੂਲ ਵਿੱਚ ਦੁਰਗਾ ਮਾਤਾ ਜੀ ਦੀ ਜੋਤ ਜਗਾ ਕੇ, ਆਰਤੀ ਕਰਕੇ ਕੰਜ਼ਕ ਪੂਜਨ ਕੀਤਾ ਗਿਆ।ਸਕੂਲ ਵਿੱਚ ਰਮਾਇਣ ਦੇ ਸਬੰਧੀ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।ਰਾਵਣ ਦਹਿਣ ਸਮੇਂ ਬੱਚਿਆਂ ਦਾ ਉਤਸ਼ਾਹ ਵੇਖਣ ਯੋਗ ਸੀ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਕਿਹਾ ਕਿ ਤਿਉਹਾਰ ਮਨਾਉਣ ਨਾਲ ਬੱਚਿਆਂ ਦੀ ਧਾਰਮਿਕ ਭਾਵਨਾ ਨੂੰ ਉਜਾਗਰ ਹੋਣ ਦਾ ਮੌਕਾ ਮਿਲਦਾ ਹੈ।ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਬੱਚਿਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ।
ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਮੈਡਮ ਰਜੀਨਾ, ਅੰਮ੍ਰਿਤਪਾਲ ਕੌਰ, ਸੋਮਾ ਕੌਰ, ਹਿਮਾਨੀ ਬਾਂਸਲ, ਆਸ਼ਾ ਰਾਣੀ, ਵੀਰਪਾਲ ਕੌਰ, ਹੀਨਾ ਗਰਗ, ਸ਼ੇਫਾਲੀ ਗੋਇਲ, ਇੰਦਰਜੀਤ ਕੌਰ, ਰਮਾ ਰਾਣੀ, ਮਨਪ੍ਰੀਤ ਕੌਰ, ਮਨੀਸ਼ਾ ਸ਼ਰਮਾ, ਸੋਨਮ ਸ਼ਰਮਾ, ਸਮੀਨਾ ਖਾਂ, ਮਨਜਿੰਦਰ ਸੰਦੂ, ਮੀਨੂ ਸ਼ਰਮਾ, ਡੀ.ਪੀ ਦਰਵਾਰਾ ਸਿੰਘ, ਸੰਨੀ ਸਿੰਘ ਸ਼ਾਮਲ ਸਨ।