ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਕਲਾਸ ਛੇਵੀਂ, ਸੱਤਵੀਂ
ਅਤੇ ਅੱਠਵੀਂ ਨੇ ਕੁਰੂਕਸ਼ੇਤਰ ਦਾ ਇੱਕ ਦਿਨਾਂ ਵਿੱਦਿਅਕ ਟੂਰ ਲਗਾਇਆ। ਵਿਦਿਆਰਥੀਆਂ ਨੇ ਕੁਰੂਕਸ਼ੇਤਰ ਪੈਨੋਰਾਮਾ ਅਤੇ ਸਾਇੰਸ ਸੈਂਟਰ, ਸ਼੍ਰੀ ਕ੍ਰਿਸ਼ਨ ਮਿਊਜ਼ੀਅਮ, ਧਰੋਹਰ ਹਰਿਆਣਾ ਕਲਚਰਲ, ਕਲਪਨਾ ਚਾਵਲਾ ਪਲੈਨੀਟਾਇਰਮ, ਜੋਤੀਸਰ ਮੰਦਰ, ਸ੍ਰੀ ਸਰਵੇਸ਼ਵਰ ਮਹਾਦੇਵ ਮੰਦਰ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕੀਤੇ।ਵਿਦਿਆਰਥੀਆਂ ਦੇ ਨਾਲ ਸੰਸਥਾ ਦੇ ਮੁਖੀ ਸਰਦਾਰ ਜਗਸੀਰ ਸਿੰਘ, ਮੈਡਮ ਵਨੀਤਾ, ਮੈਡਮ ਜਸਪ੍ਰੀਤ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਲਖਵਿੰਦਰ ਕੌਰ ਅਤੇ ਜਸਪ੍ਰੀਤ ਸਿੰਘ ਮੌਜ਼ੂਦ ਰਹੇ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media