ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ਵਿੱਚ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਸਟੇਸ਼ਨਰੀ ਡਿਸਟਰੀਬਿਊਸ਼ਨ ਪ੍ਰੋਜੈਕਟ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਬਸਤੀ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਦੌਰਾਨ ਉਥੇ ਪੜ੍ਹ ਰਹੇ ਲਗਭਗ 175 ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਪੈਨ ਆਦਿ ਸਟੇਸ਼ਨਰੀ ਵੰਡੀ ਗਈ।ਇਸ ਪ੍ਰੋਜੈਕਟ ਲਈ ਸਾਰੀ ਡੋਨੇਸ਼ਨ ਲਾਇਨ ਸੰਤੋਸ਼ ਗਰਗ, ਲਾਇਨ ਲੇਡੀ ਪੂਨਮ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ।
ਲਾਇਨ ਸੰਤੋਸ਼ ਗਰਗ ਨੇ ਬੱਚਿਆਂ ਨੂੰ ਮਿਹਨਤ ਤੇ ਨਾਲ ਪੜਨ ਲਈ ਪ੍ਰੇਰਿਤ ਕੀਤਾ।ਕਲੱਬ ਸੈਕਟਰੀ ਲਾਇਨ ਡਾ. ਪ੍ਰਿਤਪਾਲ ਸਿੰਘ ਨੇ ਸਾਰੇ ਲਾਇਨ ਮੈਂਬਰਾਂ ਅਤੇ ਲਾਇਨ ਲੇਡੀਜ਼ ਅਤੇ ਸਕੂਲ ਪ੍ਰਬੰਧਕਾਂ ਦਾ ਵੀ ਕਲੱਬ ਧੰਨਵਾਦ ਕੀਤਾ।ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਇੰਜ: ਵੀ.ਕੇ ਦੀਵਾਨ ਨੇ ਦੱਸਿਆ ਕਿ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਸਾਰਾ ਸਾਲ ਚਲਾਏ ਜਾਂਦੇ ਹਨ।ਕਲੱਬ ਵਲੋਂ ਸਮੇਂ ਸਮੇਂ ‘ਤੇ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਸਾਲ ਵਿੱਚ ਇੱਕ ਮੈਗਾ ਆਈ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਸਰਦੀਆਂ ਵੇਲੇ ਲੋੜਬੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਜਾਂਦੇ ਹਨ ਅਤੇ ਹਰ ਮਹੀਨੇ ਇੱਕ ਦਿਨ ਲੋੜਵੰਦਾਂ ਨੂੰ ਭੋਜਨ/ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਲਾਇਨ ਮੁਕੇਸ਼ ਸ਼ਰਮਾ, ਲਾਇਨ ਜਗਨ ਨਾਥ ਗੋਇਲ, ਲਾਇਨ ਲੇਡੀ ਪੂਨਮ ਗਰਗ, ਲਾਇਨ ਲੇਡੀ ਕਿਰਨਪਾਲ ਕੌਰ, ਲਾਇਨ ਲੇਡੀ ਵੀਨਾ ਭੱਲਾ, ਲਾਇਨ ਲੇਡੀ ਨੀਤੀ ਕਾਂਸਲ, ਲਾਇਨ ਲੇਡੀ ਕੁਸਮ ਮਘਾਨ ਅਤੇ ਸਕੂਲ ਦੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ।
Check Also
ਮਾਤਾ ਪੁਸ਼ਪਾ ਦੇਵੀ ਨਮਿਤ ਸ਼ਰਧਾਂਜਲੀ ਸਮਾਗ਼ਮ ਅੱਜ
ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਮਾਤਾ ਪੁਸ਼ਪਾ ਦੇਵੀ (83 ਸਾਲ) ਨੇ ਇੱਕ ਸੰਖੇਪ ਬਿਮਾਰੀ …