Wednesday, August 26, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਕੂਲ ਦਾ ਨਾਂ ਰੌਸ਼ਨ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਸਪੋਰਟਸ ਜ਼ੋਨਲ ਪੱਧਰੀ ਟੂਰਨਾਮੈਂਟ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਜਲੰਧਰ ਵਿਖੇ 29 ਸਤੰਬਰ ਤੋਂ 01 ਅਕਤੂਬਰ 2024 ਅਤੇ 3 ਤੋਂ 5 ਅਕਤੂਬਰ 2024 ਤੱਕ ਆਯੋਜਿਤ ਕੀਤਾ ਗਿਆ।ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ।
ਬੈਡਮਿੰਟਨ ਅੰਡਰ-17 ਲੜਕੇ ਅਤੇ ਲੜਕੀਆਂ, ਟੇਬਲ ਟੈਨਿਸ ਅੰਡਰ-17 ਲੜਕੀਆਂ, ਟੇਬਲ ਟੈਨਿਸ ਅੰਡਰ-19 ਲੜਕਿਆਂ ਅਤੇ ਤੈਰਾਕੀ ਅੰਡਰ-19 ਲੜਕੀਆਂ, ਬੈਡਮਿੰਟਨ ਅੰਡਰ-14 ਲੜਕੇ, ਲਾਨ ਟੈਨਿਸ ਅੰਡਰ-14 ਲੜਕੇ ਤੇ ਸ਼ਤਰੰਜ ਅੰਡਰ-14 ਲੜਕੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਉਪ ਜੇਤੂ ਰਿਹਾ।ਫੁੱਟਬਾਲ ਅੰਡਰ-17 ਲੜਕੇ, ਕ੍ਰਿਕੇਟ ਅੰਡਰ-17 ਲੜਕੀਆਂ ਤੇ ਸ਼ਤਰੰਜ ਅੰਡਰ-17 ਲੜਕੇ ਵਿੱਚ ਸੈਕਿੰਡ ਰਨਰਅਪ ਰਹੇ।
ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਅੰਡਰ-14 ਲੜਕਿਆਂ ਵਿੱਚ ਤਿੰਨ ਸੋਨ ਤਮਗੇ, ਜੂਡੋ ਅੰਡਰ-17 ਲੜਕੀਆਂ ਵਿੱਚ ਇੱਕ ਚਾਂਦੀ ਦਾ ਤਮਗਾ, ਕਰਾਟੇ ਅੰਡਰ-17 ਲੜਕੀਆਂ ਵਿੱਚ ਇੱਕ ਸੋਨ ਤਮਗਾ ਅਤੇ ਇੱਕ ਕਾਂਸੇ ਦਾ ਤਮਗਾ ਜਿੱਤਿਆ।ਰੋਲਰ ਸਕੇਟਿੰਗ ਅੰਡਰ-14 ਲੜਕਿਆਂ ਵਿੱਚ ਇੱਕ ਚਾਂਦੀ ਦਾ ਤਮਗਾ ਅਤੇ ਦੋ ਕਾਂਸੇ ਦੇ ਤਮਗੇ ਜਿੱਤੇ।ਰੋਲਰ ਸਕੇਟਿੰਗ ਅੰਡਰ-17 ਲੜਕਿਆਂ ਵਿੱਚ ਦੋ ਸੋਨ ਤਮਗੇ ਅਤੇ ਲੜਕੀਆਂ ਅੰਡਰ-14 ਵਿੱਚ ਤਿੰਨ ਸੋਨ ਤਮਗੇ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ।ਅੰਡਰ-17 ਲੜਕੀਆਂ ਰੋਲਰ ਸਕੇਟਿੰਗ ਵਿੱਚ ਦੋ ਕਾਂਸੇ ਦੇ ਤਮਗੇ ਪ੍ਰਾਪਤ ਕੀਤੇ।ਰੋਲਰ ਸਕੇਟਿੰਗ ਅੰਡਰ-19 ਲੜਕੀਆਂ ਦੋ ਸੋਨ ਤਮਗੇ, ਤੈਰਾਕੀ ਮੁਕਾਬਲੇ ਅੰਡਰ-19 ਲੜਕੀਆਂ ਅੱਠ ਸੋਨ ਤਮਗੇ, ਤਾਇਕਵਾਂਡੋ ਅੰਡਰ-17 ਲੜਕੇ ਤੇ ਲੜਕੀਆਂ ਵਿੱਚ ਇੱਕ ਸੋਨ ਅਤੇ ਇੱਕ ਕਾਂਸੇ ਦਾ ਤਮਗਾ ਅਤੇ ਅੰਡਰ-17 ਲੜਕਿਆਂ ਦੀ ਕੁਸ਼ਤੀ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ।ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਹੋਰ ਉਚਾ ਉਠਣ ਲਈ ਪ੍ਰੇਰਿਤ ਕੀਤਾ ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ `ਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਨੂੰ ਦਿੱਤਾ ਅਤੇ ਇਸ ਵੱਡੀ ਪ੍ਰਾਪਤੀ ਲਈ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …