ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਛਾਤੀ ਦਾ ਕੈਂਸਰ ਇਕ ਗੁੰਝਲਦਾਰ ਬਿਮਾਰੀ ਹੈ, ਪਰ ਜੇਕਰ ਸਮਾਂ ਰਹਿੰਦਿਆਂ ਇਸ ਸਬੰਧੀ ਪਤਾ ਲੱਗ
ਜਾਵੇ ਅਤੇ ਇਲਾਜ਼ ਕੀਤਾ ਜਾ ਸਕਦਾ ਹੈ।ਇਸ ਸਬੰਧੀ ਜਾਗਰੂਕਤਾ ਦੀ ਕਮੀ ਹੋਣ ਕਾਰਨ ਅਤੇ ਸਮੇਂ ’ਤੇ ਇਸ ਦੀ ਪਛਾਣ ਨਾ ਹੋਣ ਕਾਰਨ ਮੌਤਾਂ ਦੀ ਤਦਾਦ ਜਿਆਦਾ ਹੁੰਦੀ ਹੈ।ਔਰਤਾਂ ’ਚ ਹੋਣ ਵਾਲੇ ਵੱਖ-ਵੱਖ ਕੈਂਸਰਾਂ ਦੀ ਤੁਲਨਾ ’ਚ ਛਾਤੀ ਦੇ ਕੈਂਸਰ ਦੇ ਮਾਮਲੇ ਨਾ ਸਿਰਫ਼ ਭਾਰਤ ’ਚ ਸਗੋਂ ਵਿਸ਼ਵ ’ਚ ਸਭ ਤੋਂ ਵਧੇਰੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਬਰੈਸਟ ਕੈਂਸਰ ਜਾਗਰੂਕਤਾ ਦਿਵਸ ਮਨਾਉਣ ਸਬੰਧੀ ਪੁੱਜੇ ਮਾਹਿਰ ਔਬਸਟੈਟ੍ਰਿਸ਼ੀਅਨ ਐਂਡ ਗਾਇਨੀਕੋਲੋਜਿਸਟ ਡਾ. ਜਗਪ੍ਰੀਤ ਕੌਰ ਨੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਮੌਕੇ ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੈਂਸਰ ਦੀ ਇਕ ਕਿਸਮ ’ਚ ਛਾਤੀ ਦਾ ਕੈਂਸਰ ਵੀ ਹੈ, ਜਿਹੜਾ ਕਿ ਛਾਤੀ ਦੇ ਸੈਲਾਂ ’ਚ ਸੈਲਾਂ ਦੇ ਵਿਕਾਸ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਕਿਨ ਤੋਂ ਬਾਅਦ ਛਾਤੀ ਦਾ ਕੈਂਸਰ ਸੰਯੁਕਤ ਰਾਜ ’ਚ ਔਰਤਾਂ ’ਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਸਬੰਧੀ ਜਾਗਰੂਕਤਾ ਅਤੇ ਰਿਸਰਚ ਲਈ ਧਨ ਦੇ ਵਿਆਪਕ ਸਮਰਥਨ ਸਦਕਾ ਬਚਾਅ ਦੀ ਦਰ ਵਧ ਅਤੇ ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੇ ਡੀ.ਐਨ.ਏ ’ਚ ਬਦਲਾਅ ਆਉਂਦਾ ਹੈ ਤਾਂ ਇਹ ਉਕਤ ਬਿਮਾਰੀ ਜਕੜ੍ਹ ਲੈਂਦੀ ਹੈ।ਉਨ੍ਹਾਂ ਕਿਹਾ ਕਿ ਤਬਦੀਲੀਆਂ ਸਬੰਧੀ ਸਹੀ ਕਾਰਨ ਹਮੇਸ਼ਾਂ ਪਤਾ ਨਹੀਂ ਹੁੰਦਾ ਹੈ।ਪਰ ਅਜਿਹੇ ਕਈ ਕਾਰਕ ਹਨ ਜੋ ਇਸ ਖਤਰਨਾਕ ਬਿਮਾਰੀ ਦੇ ਜੋਖਮ ਨੂੰ ਵਧਾ ਸਕਦੇ ਹਨ।ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀ ਲੋਕਾਂ ਨੂੰ ਇਸ ਬਰੈਸਟ ਕੈਂਸਰ ਵਰਗੀ ਬਿਮਾਰੀ ਬਾਰੇ ਜਾਗਰੂਕ ਕਰਨਗੇ।ਉਨ੍ਹਾਂ ਪ੍ਰੋਗਰਾਮ ਸਬੰਧੀ ਮੈਡੀਕਲ ਸਰਜੀਕਲ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ, ਡਾ. ਭਾਵਨਾ ਗੁਪਤਾ, ਨਰਸਿੰਗ ਟਿਊਟ ਜਸਮੀਤ ਕੌਰ, ਅਵਨੀਤ ਕੌਰ, ਵੰਦਨਾ, ਸਾਬਿਆ ਆਦਿ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਵਿਦਿਆਰਥੀਆ ਨੇ ਬਰੈਸਟ ਕੈਂਸਰ ਜਾਗਰੂਕਤਾ ਕਾਨਟੈਸਟ ’ਚ ਹਿੱਸਾ ਲਿਆ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media