Saturday, September 12, 2026

ਰਾਜਾ ਵੜਿੰਗ ਦਾ ਗੁਰੂ ਨਗਰੀ ਪਹੁੰਚਣ ‘ਤੇ ਯੂਥ ਕਾਂਗਰਸੀ ਕਰਨਗੇ ਨਿੱਘਾ ਸਵਾਗਤ – ਵਿਕਾਸ ਸੋਨੀ

PPN0901201522
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ/ਬਲਜੀਤ ਸਿੰਘ ਬੱਲ) – ਸਥਾਨਕ ਹਾਲ ਬਜ਼ਾਰ ਕਾਂਗਰਸ ਭਵਨ ਵਿਖੇ ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਯੂਥ ਕਾਂਗਰਸ ਦੇ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ।ਜਿਸ ਨੂੰ ਸੰਬੋਧਨ ਕਰਦਿਆਂ ਵਿਕਾਸ ਸੋਨੀ ਨੇ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਨਵ-ਨਿਯੁੱਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਤਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ।ਵਿਕਾਸ ਨੇ ਇਹ ਵੀ ਦੱਸਿਆ ਕਿ ਨਵ-ਨਿਯੁੱਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੰਮ੍ਰਿਤਸਰ ਵਿਖੇ ਆਉਣ ਤੇ ਯੂਥ ਕਾਂਗਰਸ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਤੇ ਬਾਅਦ ਵਿਚ ਦੁਪਿਹਰ 2-00 ਵਜੇ ਕਾਂਗਰਸ ਭਵਨ ਹਾਲ ਬਜ਼ਾਰ ਵਿਖੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਯੂਥ ਵਰਕਰਾਂ ਨੂੰ ਸੰਬੋਧਨ ਕਰਕੇ ਅਗਲੀ ਰਾਜਨੀਤੀ ਬਾਰੇ ਦੱਸਣ।ਵਿਕਾਸ ਸੋਨੀ ਨੇ ਆਪਣੀ ਸਾਰੀ ਯੂਥ ਵਰਕਰ ਦੀ ਟੀਮ ਨੂੰ ਅਪੀਲ ਕਰਦੇ ਹੋਇਆ ਕਿਹਾ ਕਿ ਉਹ ਦਿਨ ਐਤਵਾਰ ਨੂੰ ਵੱਧ ਚੜ ਕੇ ਕਾਂਗਰਸ ਭਵਨ ਹਾਲ ਬਜਾਰ ਵਿਖੇ ਪਹੁੰਚਣ ਤਾ ਕਿ ਸz. ਰਾਜਾ ਵੜਿੰਗ ਦਾ ਜੋਰਦਾਰ ਸਵਾਗਤ ਕੀਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਬੱਤਰਾ, ਪਰਮਜੀਤ ਸਿੰਘ ਚੋਪੜਾ, ਸੰਦੀਪ ਸਿੰਘ ਧੁੰਨਾ, ਇਕਬਾਲ ਸਿੰਘ ਰੂਪਾ, ਗੁਰਪਿੰਦਰ ਮਾਹਲ, ਸੁਨੀਲ ਕੋਟੀ, ਨਿਤਿਨ ਕਪੂਰ, ਕਰਨ ਪੁਰੀ, ਰੰਜੀਵ ਛਾਬੜਾ, ਮਿੰਟੂ ਮਦਾਨ, ਰਿਸ਼ੀ ਰਾਜ, ਤਰੁਣ, ਪੰਕਜ ਮਹਾਜਨ, ਸੰਦੀਪ ਸਿੰਘ ਅਰੋੜਾ, ਗਗਨਦੀਪ, ਗੌਰਵ ਭੱਲਾ, ਪਵਨ ਸ਼ਰਮਾ, ਦੀਪਕ ਬੱਤਰਾ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply