ਪਠਾਨਕੋਟ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਪ੍ਰਾਇਮਰੀ ਸਕੂਲ ਕਟਾਰੂਚੱਕ ਬਲਾਕ ਪਠਾਨਕੋਟ-1 ਜ਼ਿਲ੍ਹਾ ਪਠਾਨਕੋਟ ਵਿਖੇ ਸਕੂਲ ਆਫ਼ ਹੈਪੀਨੈਸ ਅਧੀਨ ਬਿਲਡਿੰਗ ਦਾ ਕਾਰਜ ਅਰੰਭ ਕਰਨ ਹਿੱਤ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਸਕੂਲ ਕਮੇਟੀ ਅਤੇ ਸਿੱਖਿਆ ਵਿਭਾਗ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਸਮਾਰੋਹ ਦੋਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਕੂਲ ਆਫ ਹੈਪੀਨੈਸ ਅਧੀਨ 1 ਕਰੋੜ 5 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਇਮਾਰਤ ਦਾ ਨੀਹ ਪੱਥਰ ਰੱਖਿਆ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ, ਬੀ.ਪੀ.ਈ.ਓ ਪੰਕਜ ਅਰੋੜਾ, ਹੈਡ ਟੀਚਰ ਕੁਲਵੰਤ ਕੌਰ, ਸ੍ਰੀਮਤੀ ਉਰਮਿਲਾ ਦੇਵੀ ਸਰਪੰਚ ਕਟਾਰੂਚੱਕ, ਨਰੇਸ਼ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਵਿਜੈ ਕੁਮਾਰ ਕਟਾਰੂਚੱਕ ਅਤੇ ਪਾਰਟੀ ਦੇ ਹੋਰ ਅਹੁੱਦੇਦਾਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਕਰਾਂਤੀ ਲਿਆਂਦੀ ਹੈ ਜਿਸ ਦਾ ਲਾਭ ਆਉਣ ਵਾਲੀਆਂ ਪੀੜੀਆਂ ਤੱਕ ਮਿਲਦਾ ਰਹੇਗਾ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਐਲੀਮੈਂਟਰੀ ਸਿੱਖਿਆ ਅੰਦਰ ਪਿੰਡ ਘਰੋਟਾ, ਡੇਰਾ ਬਾਬਾ ਬਸੰਤ ਪੂਰੀ, ਕਿੱਲਪੁਰ ਅਤੇ ਕਟਾਰੂਚੱਕ ਵਿਖੇ ਚਾਰ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਅਧੀਨ ਕਾਇਆ ਕਲਪ ਕੀਤੀ ਜਾ ਰਹੀ ਹੈ।40 ਲੱਖ 40 ਹਜ਼ਾਰ ਇਸ ਸਕੂਲ ਨੂੰ ਮਿਲ ਗਿਆ ਹੈ ਅਤੇ ਇੱਕ ਕਰੋੜ ਹੋਰ ਇਸ ਸਕੂਲ ਨੂੰ ਆਵੇਗਾ।ਇਸੇ ਹੀ ਤਰ੍ਹਾਂ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਦੋਰਾਨ ਨਰੋਟ ਜੈਮਲ ਸਿੰਘ ਸਕੂਲ ਨੂੰ 61 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ ਅਤੇ ਆਉਣ ਵਾਲੇ ਦਿਨ੍ਹਾਂ ਵਿੱਚ ਡੇਢ ਕਰੋੜ ਰੁਪਏ ਹੋਰ ਵੀ ਦਿੱਤੇ ਜਾਣੇ ਹਨ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …