ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਰੈਡ ਰਿਬਨ ਕਲੱਬ ਦੇ ਤਹਿਤ ਵਿਸ਼ਵ ਏਡਜ਼ ਦਿਵਸ ਮਨਾਇਆ, ਜੋ ਕਿ ਭਾਰਤ
ਸਰਕਾਰ ਵਲੋਂ ਐਚ.ਆਈ.ਵੀ/ ਏਡਜ਼ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਇੱਕ ਲਹਿਰ ਹੈ।ਕਾਲਜ ਦੇ ਰੈਡ ਰਿਬਨ ਕਲੱਬ ਨੇ ਇਸ ਘਾਤਕ ਬਿਮਾਰੀ ਅਤੇ ਇਸ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ-ਮੇਕਿੰਗ ਮੁਕਾਬਲੇ, ਰੈਡ ਰਿਬਨ ਬਣਾਉਣ ਅਤੇ ਇੱਕ ਜਾਗਰਕਤਾ ਰੈਲੀ ਸਮੇਤ ਕਈ ਗਤੀਵਿਧੀਆਂ ਕਰਵਾਈਆਂ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਲੋਕਾਂ ਨੂੰ ਏਡਜ਼ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਅਤੇ ਐਚ.ਆਈ.ਵੀ ਵਿਰੁੱਧ ਲੜਾਈ ‘ਚ ਇਕਜੁੱਟ ਹੋਣ ਦਾ ਮੌਕਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਅਵਸਰ ਐਚ.ਆਈ.ਵੀ/ ਏਡਜ਼ ਦੇ ਕਲੰਕ ਅਤੇ ਇਸ ਦੇ ਪ੍ਰਸਾਰਣ ਤੋਂ ਮੁਕਤ ਭਵਿੱਖ ਲਈ ਯਤਨਸ਼ੀਲ ਹੋਣ ਲਈ ਸਮੂਹਿਕ ਕਾਰਵਾਈ, ਸਿੱਖਿਆ ਅਤੇ ਹਮਦਰਦੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਡਾ. ਅਨੀਤਾ ਨਰਿੰਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨੀਸ਼਼ੀਏਟਿਵਜ਼, ਡਾ. ਬੀਨੂੰ ਕਪੂਰ ਕਨਵੀਨਰ ਰੈਡ ਕਰਾਸ ਯੂਨਿਟ, ਸ੍ਰੀਮਤੀ ਸੁਰਭੀ ਸੇਠੀ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਅਤੇ (ਲੈਫ.) ਡਾ. ਅਮਨਦੀਪ ਕੌਰ ਸਮੇਤ ਕਾਲਜ ਦੇ ਪੰਜਾਹ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …
Punjab Post Daily Online Newspaper & Print Media