ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੁਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਲੋਂ ਹਿੰਦੁਸਤਾਨ
ਦੇ ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਖਾਨ ਸਾਹਿਬ ਦੇ ਇਸ ਸੰਸਾਰ ਨੂੰ ਚਿਰੀ ਵਿਛੋੜਾ ਦੇ ਜਾਣ ਮੌਕੇ ਅੱਜ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵਲੋਂ ਮਰਹੂਮ ਉਸਤਾਦ ਜੀ ਦੀ ਤਸਵੀਰ ਨੂੰ ਫੁੱਲ ਮਾਲਾ ਅਰਪਿਤ ਕਰਕੇੇ ਸ਼ਰਧਾਂਜਲੀ ਦਿੱਤੀ ਗਈ।ਉਹਨਾਂ ਕਿਹਾ ਕਿ ਉਸਤਾਦ ਜ਼ਾਕਿਰ ਹੁਸੈਨ ਭਾਵੇਂ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ ਹਨ, ਪਰ ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਅਤੇ ਤਬਲਾ ਵਾਦਨ ਨੂੰ ਸੁਤੰਤਰ ਵਾਦਨ ਰੂਪ ਵਜੋਂ ਇੱਕ ਵਿਸ਼ੇਸ਼ ਮੁਕਾਮ ਦਵਾਉਣ ਕਰਕੇ ਉਹ ਆਤਮਿਕ ਰੂਪ ਵਿੱਚ ਹਰ ਸੰਗੀਤ ਪ੍ਰੇਮੀ ਦੇ ਦਿਲ ਅਤੇ ਯਾਦਾਂ ਵਿੱਚ ਜ਼ਿੰਦਾ ਰਹਿਣਗੇ।ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਸ਼ਖਸੀਅਤਾਂ ਦੇ ਜੀਵਨ ਤੋਂ ਸਿੱਖਿਆ ਅਤੇ ਪ੍ਰੇਰਨਾ ਲੈ ਕੇ ਅਗਾਂਹ ਵਧਣ ਲਈ ਵੀ ਪ੍ਰੇਰਿਆ।
ਇਸ ਉਪਰੰਤ ਵਿਭਾਗ ਦੇ ਡਾ. ਮੁਰਲੀ ਮਨੋਹਰ, ਸਿਧਾਰਥ ਚੈਟਰਜੀ, ਡਾ. ਗਵੀਸ਼, ਡਾ. ਹਰਮੀਤ ਸਿੰਘ, ਡਾ. ਪ੍ਰਿਅੰਕਾ ਅਰੋੜਾ, ਡਾ. ਰਮਨਦੀਪ, ਗੁਨਵੀਰ ਸਿੰਘ, ਰਿਸਰਚ ਸਕਾਲਰ ਸਤਨਾਮ ਸਿੰਘ, ਹਸਨਦੀਪ ਸਿੰਘ, ਕ੍ਰਿਸ਼ਨ ਸਿੰਘ ਅਤੇ ਬਾਕੀ ਹੋਰ ਵਿਦਿਆਰਥੀਆਂ ਨੇ ਵੀ ਉਸਤਾਦ ਜ਼ਾਕਿਰ ਹੁਸੈਨ ਜੀ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਇਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media